ਅੰਮ੍ਰਿਤਸਰ : ਯੂਰਪੀ ਮੁਲਕ ਰੋਮਾਨੀਆ ਦੇ ਭਾਰਤ ‘ਚ ਰਾਜਦੂਤ ਸ੍ਰੀ ਰਾਡੂ ਓਕਟੇਵਿਅਨ ਡੋਬਰੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਮੇਤ ਮੱਥਾ ਟੇਕਿਆ ਤੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ। ਦਿੱਲੀ ‘ਚ ਰੋਮਾਨੀਆ ਸਫਾਰਤਖਾਨੇ ਤੋਂ ਵਿਸ਼ੇਸ਼ ਤੌਰ ‘ਤੇ ਮੱਥਾ ਟੇਕਣ ਪੁੱਜੇ ਸ੍ਰੀ ਰਾਡੂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਮਿਲੀ ਅਦੁੱਤੀ ਸ਼ਾਂਤੀ ਦਾ ਅਹਿਸਾਸ ਪ੍ਰਗਟਾਇਆ ਤੇ ਗੁਰਬਾਣੀ ਦੀਆਂ ਮਨੋਹਰ ਧੁੰਨਾਂ ਦੀ ਵੀ ਸਿਫ਼ਤ ਕੀਤੀ। ਸ੍ਰੀ ਰਾਡੂ ਨਾਲ ਉਨ੍ਹਾਂ ਦੀ ਪਤਨੀ ਤਾਨਿਲਾ ਓਕਟੇਵਿਅਨ ਤੇ ਛੋਟੀ ਧੀ ਐਾਡਰਿਆ ਓਕਟੇਵਿਅਨ ਵੀ ਨਤਮਸਤਕ ਹੋਣ ਪੁੱਜੇ। ਇਸ ਮੌਕੇ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸਿੱਖ ਇਤਿਹਾਸ ਬਾਰੇ ਵੀ ਰੁਚੀ ਨਾਲ ਜਾਣਕਾਰੀ ਪ੍ਰਾਪਤ ਕੀਤੀ। ਸ਼੍ਰੋਮਣੀ ਕਮੇਟੀ ਵਲੋਂ ਵਧੀਕ ਸਕੱਤਰ ਬਲਵਿੰਦਰ ਸਿੰਘ ਜੌੜਾ ਸਿੰਘਾ ਨੇ ਸੂਚਨਾ ਕੇਂਦਰ ‘ਚ ਸ੍ਰੀ ਰਾਡੂ ਨੂੰ ਸਿਰੋਪਾਓ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੋਮਾਨੀਆ ਭਾਰਤ ਤੇ ਵਿਸ਼ੇਸ਼ਕਰ ਪੰਜਾਬ ਨਾਲ ਉਦਯੋਗਿਕ ਖੇਤਰ ‘ਚ ਸਹਿਯੋਗ ਸਬੰਧ ਬਣਾਉਣਾ ਚਾਹੁੰਦਾ ਹੈ ਤਾਂ ਜੋ ਦੋਵੇਂ ਮੁਲਕ ਇਕ ਦੂਜੇ ਦੀ ਆਰਥਿਕ ਮਜ਼ਬੂਤੀ ਲਈ ਸਹਾਰਾ ਬਣ ਸਕਣ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …