-1.8 C
Toronto
Wednesday, December 3, 2025
spot_img
Homeਪੰਜਾਬਕਰੋਨਾ ਮਰੀਜ਼ਾਂ ਦੀ ਰਫਤਾਰ ਪੰਜਾਬ ਵਿਚ ਫਿਰ ਵਧੀ

ਕਰੋਨਾ ਮਰੀਜ਼ਾਂ ਦੀ ਰਫਤਾਰ ਪੰਜਾਬ ਵਿਚ ਫਿਰ ਵਧੀ

ਅੱਜ ਆ ਗਏ 62 ਮਾਮਲੇ, ਮਾਹੌਲ ਬਣਿਆ ਚਿੰਤਾ ਵਾਲਾ
ਪਠਾਨਕੋਟ/ਬਿਊਰੋ ਨਿਊਜ਼
ਕਰੋਨਾ ਮਰੀਜ਼ਾਂ ਦੀ ਰਫਤਾਰ ਪੰਜਾਬ ਵਿਚ ਇਕ ਵਾਰ ਫਿਰ ਤੋਂ ਵਧਣ ਲੱਗੀ ਹੈ ਅਤੇ ਅੱਜ ਪੰਜਾਬ ਵਿਚ 62 ਕਰੋਨਾ ਮਾਮਲੇ ਸਾਹਮਣੇ ਆਏ ਹਨ। ਇਸੇ ਦੌਰਾਨ ਪਠਾਨਕੋਟ ‘ਚ 19, ਗੁਰਦਾਸਪੁਰ ਵਿਚ 13 ਅਤੇ ਅੰਮ੍ਰਿਤਸਰ ਵਿਚ 12 ਕਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਹੜਕੰਪ ਜਿਹਾ ਮਚ ਗਿਆ ਹੈ। ਕੋਰੋਨਾ ਪੀੜਤਾਂ ਵਿਚ ਪਠਾਨਕੋਟ ਪੁਲਿਸ ਦਾ ਇੱਕ ਐੱਸ. ਐੱਚ. ਓ. ਵੀ ਸ਼ਾਮਲ ਹੈ। ਪੂਰੇ ਪੰਜਾਬ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 2780 ਤੋਂ ਪਾਰ ਹੋ ਗਈ ਹੈ ਅਤੇ ਜਿਨ੍ਹਾਂ ਵਿਚੋਂ 546 ਐਕਂਿਟਵ ਮਰੀਜ਼ ਅਤੇ 56 ਵਿਅਕਤੀਆਂ ਦੀ ਕਰੋਨਾ ਨਾਲ ਜਾਨ ਜਾ ਚੁੱਕੀ ਹੈ।
ਇਸ ਦੇ ਚੱਲਦਿਆਂ ਜਲੰਧਰ ਵਿਚ ਅੱਜ ਇਕ ਬਜ਼ੁਰਗ ਦੀ ਕਰੋਨਾ ਕਾਰਨ ਜਾਨ ਵੀ ਚਲੀ ਗਈ ਅਤੇ ਇਹ ਜਲੰਧਰ ਵਿਚ ਹੀ ਕਰੋਨਾ ਨਾਲ ਹੋਣ ਵਾਲੀ 10ਵੀਂ ਮੌਤ ਹੈ। ਇਸਦੇ ਨਾਲ ਹੀ ਜਲੰਧਰ ਵਿਚ 3 ਹੋਰ ਕਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਅਤੇ ਜਲੰਧਰ ਵਿਚ ਮਰੀਜ਼ਾਂ ਦੀ ਗਿਣਤੀ ਹੁਣ 318 ਹੋ ਗਈ ਹੈ।

RELATED ARTICLES
POPULAR POSTS