21.8 C
Toronto
Sunday, October 5, 2025
spot_img
Homeਪੰਜਾਬਮਜੀਠੀਆ-ਰੰਧਾਵਾ ਫਿਰ ਆਹਮੋ-ਸਾਹਮਣੇ

ਮਜੀਠੀਆ-ਰੰਧਾਵਾ ਫਿਰ ਆਹਮੋ-ਸਾਹਮਣੇ

ਸੁੱਚਾ ਸਿੰਘ ਲੰਗਾਹ ਦੇ ਜੇਲ੍ਹ ਜਾਣ ਤੋਂ ਬਾਅਦ ਸੁਖਬੀਰ ਬਾਦਲ ਨੇ ਡੇਰਾ ਬਾਬਾ ਨਾਨਕ ਹਲਕੇ ਦੀ ਕਮਾਨ ਬਿਕਰਮ ਮਜੀਠੀਆ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਦਾ ਇਸ ਹਲਕੇ ‘ਚ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨਾਲ ਪਹਿਲਾਂ ਹੀ 36 ਦਾ ਅੰਕੜਾ ਹੈ। ਰੰਧਾਵਾ ਨੇ ਮਜੀਠੀਆ ਨੂੰ ਖੁੱਲ੍ਹ ਕੇ ਚੁਣੌਤੀ ਦੇ ਦਿੱਤੀ ਹੈ ਕਿ ਹਲਕਾ ਇੰਚਾਰਜ ਬਣਨ ਨਾਲ ਕੁੱਝ ਨਹੀਂ ਹੁੰਦਾ, ਦਮ ਹੈ ਤਾਂ ਮਜੀਠਾ ਤੋਂ ਅਸਤੀਫ਼ਾ ਦੇ ਇਥੇ ਮੇਰੇ ਖਿਲਾਫ਼ ਚੋਣ ਲੜ, ਨਹੀਂ ਤਾਂ ਮੈਂ ਅਸਤੀਫ਼ਾ ਦੇ ਕੇ ਮਜੀਠਾ ਆ ਜਾਂਦਾ ਹਾਂ। ਚੇਤੇ ਰਹੇ ਕਿ ਸਰਕਾਰ ਬਦਲਣ ਦੇ ਬਾਵਜੂਦ ਮਜੀਠੀਆ ਨੇ ਰੰਧਾਵਾ ਨੂੰ ਫਿਰ ਤੋਂ ਸੱਤਾ ‘ਚ ਆਉਣ ‘ਤੇ ਜੇਲ੍ਹ ‘ਚ ਭੇਜਣ ਦੀ ਧਮਕੀ ਦਿੱਤੀ ਸੀ, ਜਿਸ ਦੇ ਖਿਲਾਫ਼ ਰੰਧਾਵਾ ਨੇ 50 ਵਿਧਾਇਕਾਂ ਤੋਂ ਸਾਈਨ ਕਰਵਾ ਕੇ ਇਕ ਚਿੱਠੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਸੀ। ਇਸ ਚਿੱਠੀ ‘ਚ ਮਜੀਠੀਆ ਨੂੰ ਨਸ਼ੀਲੇ ਪਦਾਰਥਾਂ ਦੇ ਮਾਮਲੇ ‘ਚ ਜੇਲ੍ਹ ਭੇਜਣ ਲਈ ਕਿਹਾ ਗਿਆ ਸੀ, ਹੁਣ ਇਕ ਹੀ ਹਲਕੇ ‘ਚ ਆਉਣ ਦੇ ਕਾਰਨ ਲਗਦਾ ਹੈ ਆਉਣ ਵਾਲੇ ਦਿਨਾਂ ‘ਚ ਦੋਵਾਂ ‘ਚ ਜੰਗ ਜਾਰੀ ਰਹੇਗੀ।

RELATED ARTICLES
POPULAR POSTS