Breaking News
Home / ਪੰਜਾਬ / ਸੁਖਬੀਰ ਦੇ ਬਿਆਨ ‘ਤੇ ਟਿੱਪਣੀ

ਸੁਖਬੀਰ ਦੇ ਬਿਆਨ ‘ਤੇ ਟਿੱਪਣੀ

ਆਪਣੇ ਸੀਨੀਅਰ ਨੇਤਾ ਸੁੱਚਾ ਸਿੰਘ ਲੰਗਾਹ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਕਾਲੀ ਨੇਤਾ ਕਿੰਨੇ ਪ੍ਰੇਸ਼ਾਨ ਹੋ ਗਏ ਹਨ, ਇਸ ਦਾ ਪਤਾ ਉਨ੍ਹਾਂ ਦੇ ਬਿਆਨਾਂ ਤੋਂ ਚਲਦਾ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਇਨ੍ਹੀਂ ਦਿਨੀਂ ਸੰਸਦੀ ਹਲਕੇ ਦੇ ਦੌਰ ‘ਤੇ ਹਨ। ਉਨ੍ਹਾਂ ਦਾ ਇਕ ਬਿਆਨ ਰਾਜਨੀਤਿਕ ਹਲਕਿਆਂ ‘ਚ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉਨ੍ਹਾਂ ਨੇ ਕਿਹਾ, ਹਲਕੇ ਦੇ ਲੋਕ ਸੁਨੀਲ ਜਾਖੜ ਨੂੰ ਰਿਜੈਕਟ ਕਰ ਦੇਣ ਨਹੀਂ ਤਾਂ ਉਹ ਬਿਜਲੀ ਦੇ ਰੇਟ ਵਧਾ ਦੇਣ ਅਤੇ ਨਵੇਂ ਟੈਕਸ ਵੀ ਲਗਾ ਦੇਣੇ। ਇਸ ‘ਤੇ ਕਾਂਗਰਸੀ ਨੇਤਾ ਗੁਰਪ੍ਰਤਾਪ ਮਾਨ ਦੀ ਟਿੱਪਣੀ ਬੜੀ ਸਟੀਕ ਲੱਗੀ। ਉਨ੍ਹਾਂ ਨੇ ਸੁਖਬੀਰ ਬਾਦਲ ਤੋਂ ਪੁੱਛਿਆ, ਸੰਸਦੀ ਚੋਣ ਜਿੱਤ ਕੇ ਜਾਖੜ ਤਾਂ ਸੰਸਦ ‘ਚ ਜਾਣਗੇ। ਉਥੇ ਜਾ ਕੇ ਉਹ ਬਿਜਲੀ ਦੇ ਰੇਟ ਅਤੇ ਟੈਕਸ ਕਿਸ ਤਰ੍ਹਾਂ ਵਧਾਉਣਗੇ ਜਦਕਿ ਬਿਜਲੀ ਦੇ ਰੇਟ ਵਧਾਉਣਾ ਰੈਗੂਲੇਟਰੀ ਕਮਿਸ਼ਨ ਦਾ ਕੰਮ ਹੈ ਅਤੇ ਜੀਐਸਟੀ ਲਾਗੂ ਹੋਣ ਤੋਂ ਬਾਅਦ ਟੈਕਸ ਲਗਾਉਣਾ ਕੇਂਦਰ ਦਾ ਕੰਮ ਹੈ, ਜਿੱਥੇ ਸੁਖਬੀਰ ਬਾਦਲ ਦੀ ਪਾਰਟੀ ਸਰਕਾਰ ‘ਚ ਭਾਈਵਾਲ ਹੈ। ਜੇਕਰ ਸੁਨੀਲ ਜਾਖੜ ਹਾਰ ਗਏ ਤਾਂ ਕੀ ਉਹ ਟੈਕਸ ਨਹੀਂ ਲਗਵਾ ਸਕਣਗੇ।ਸੁਖਬੀਰ ਦੇ ਬਿਆਨ ‘ਤੇ ਟਿੱਪਣੀ
ਆਪਣੇ ਸੀਨੀਅਰ ਨੇਤਾ ਸੁੱਚਾ ਸਿੰਘ ਲੰਗਾਹ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਕਾਲੀ ਨੇਤਾ ਕਿੰਨੇ ਪ੍ਰੇਸ਼ਾਨ ਹੋ ਗਏ ਹਨ, ਇਸ ਦਾ ਪਤਾ ਉਨ੍ਹਾਂ ਦੇ ਬਿਆਨਾਂ ਤੋਂ ਚਲਦਾ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਇਨ੍ਹੀਂ ਦਿਨੀਂ ਸੰਸਦੀ ਹਲਕੇ ਦੇ ਦੌਰ ‘ਤੇ ਹਨ। ਉਨ੍ਹਾਂ ਦਾ ਇਕ ਬਿਆਨ ਰਾਜਨੀਤਿਕ ਹਲਕਿਆਂ ‘ਚ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉਨ੍ਹਾਂ ਨੇ ਕਿਹਾ, ਹਲਕੇ ਦੇ ਲੋਕ ਸੁਨੀਲ ਜਾਖੜ ਨੂੰ ਰਿਜੈਕਟ ਕਰ ਦੇਣ ਨਹੀਂ ਤਾਂ ਉਹ ਬਿਜਲੀ ਦੇ ਰੇਟ ਵਧਾ ਦੇਣ ਅਤੇ ਨਵੇਂ ਟੈਕਸ ਵੀ ਲਗਾ ਦੇਣੇ। ਇਸ ‘ਤੇ ਕਾਂਗਰਸੀ ਨੇਤਾ ਗੁਰਪ੍ਰਤਾਪ ਮਾਨ ਦੀ ਟਿੱਪਣੀ ਬੜੀ ਸਟੀਕ ਲੱਗੀ। ਉਨ੍ਹਾਂ ਨੇ ਸੁਖਬੀਰ ਬਾਦਲ ਤੋਂ ਪੁੱਛਿਆ, ਸੰਸਦੀ ਚੋਣ ਜਿੱਤ ਕੇ ਜਾਖੜ ਤਾਂ ਸੰਸਦ ‘ਚ ਜਾਣਗੇ। ਉਥੇ ਜਾ ਕੇ ਉਹ ਬਿਜਲੀ ਦੇ ਰੇਟ ਅਤੇ ਟੈਕਸ ਕਿਸ ਤਰ੍ਹਾਂ ਵਧਾਉਣਗੇ ਜਦਕਿ ਬਿਜਲੀ ਦੇ ਰੇਟ ਵਧਾਉਣਾ ਰੈਗੂਲੇਟਰੀ ਕਮਿਸ਼ਨ ਦਾ ਕੰਮ ਹੈ ਅਤੇ ਜੀਐਸਟੀ ਲਾਗੂ ਹੋਣ ਤੋਂ ਬਾਅਦ ਟੈਕਸ ਲਗਾਉਣਾ ਕੇਂਦਰ ਦਾ ਕੰਮ ਹੈ, ਜਿੱਥੇ ਸੁਖਬੀਰ ਬਾਦਲ ਦੀ ਪਾਰਟੀ ਸਰਕਾਰ ‘ਚ ਭਾਈਵਾਲ ਹੈ। ਜੇਕਰ ਸੁਨੀਲ ਜਾਖੜ ਹਾਰ ਗਏ ਤਾਂ ਕੀ ਉਹ ਟੈਕਸ ਨਹੀਂ ਲਗਵਾ ਸਕਣਗੇ।

Check Also

ਕਾਂਗਰਸੀ ਵਿਧਾਇਕ ਪਰਗਟ ਸਿੰਘ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ’ਤੇ ਭੜਕੇ

ਕਿਹਾ : ਸਮਾਜ ’ਚ ਨਫਰਤ ਫੈਲਾਉਣ ਵਾਲੇ ਲੋਕਾਂ ਦਾ ਕਰੋ ਬਾਈਕਾਟ ਜਲੰਧਰ/ਬਿਊਰੋ ਨਿਊਜ਼ : ਜਲੰਧਰ …