21.1 C
Toronto
Thursday, September 10, 2026
spot_img
Homeਪੰਜਾਬਸੁਨੀਲ ਜਾਖੜ ਨੇ ਅਰੁਣ ਜੇਤਲੀ ਨੂੰ ਪੁੱਛਿਆ

ਸੁਨੀਲ ਜਾਖੜ ਨੇ ਅਰੁਣ ਜੇਤਲੀ ਨੂੰ ਪੁੱਛਿਆ

ਸੁਨੀਲ ਜਾਖੜ ਨੇ ਅਰੁਣ ਜੇਤਲੀ ਨੂੰ ਪੁੱਛਿਆਨੋਟਬੰਦੀ ਨਾਲ ਅਸਲ ਵਿਚ ਫਾਇਦਾ ਨੂੰ ਮਿਲਿਆ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਪ੍ਰਧਾਨ ਤੇ ਗੁਰਦਾਸਪੁਰ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਸੁਨੀਲ ਜਾਖੜ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਚੁਣੌਤੀ ਦਿੱਤੀ ਹੈ। ਜਾਖੜ ਨੇ ਜੇਤਲੀ ਨੂੰ ਪੁੱਛਿਆ ਕਿ ਕੇਂਦਰ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਨਾਲ ਅਸਲ ਵਿੱਚ ਕਿਸ ਨੂੰ ਫਾਇਦਾ ਹੋਇਆ ਹੈ। ਚੇਤੇ ਰਹੇ ਕਿ ਜੇਤਲੀ ਗੁਰਦਾਸਪੁਰ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਸਵਰਨ ਸਲਾਰੀਆ ਲਈ ਪ੍ਰਚਾਰ ਕਰਨ ਆ ਰਹੇ ਹਨ। ਤਾਂ ਹੀ ਸੁਨੀਲ ਜਾਖੜ ਕਹਿ ਰਹੇ ਹਨ ਕਿ ਅਰੁਣ ਜੇਤਲੀ ਨੂੰ ਦੱਸਣਾ ਪਵੇਗਾ ਕਿ ਅੰਬਾਨੀਆਂ ਤੇ ਅਡਾਨੀਆਂ ਤੋਂ ਇਲਾਵਾ ਨੋਟਬੰਦੀ ਦਾ ਲਾਭ ਕਿਸ ਕਿਸ ਨੂੰ ਪਹੁੰਚਿਆ ਹੈ। ਜਾਖੜ ਨੇ ਇਹ ਵੀ ਕਿਹਾ ਕਿ ਮੋਦੀ ਦੇ ਰਾਜ ‘ਚ ਸਿਰਫ ਕਾਰਪੋਰੇਟ ਲੋਕ ਹੀ ਦੀਵਾਲੀ ਮਨਾਉਣਗੇ।

 

RELATED ARTICLES
POPULAR POSTS