ਅਲਾਇੰਸ ਏਅਰ ਨੇ ਦਿੱਲੀ ਤੋਂ ਸ਼ਿਮਲਾ ਅਤੇ ਸ਼ਿਮਲਾ ਤੋਂ ਅੰਮਿ੍ਰਤਸਰ ਲਈ ਹਵਾਈ ਸੇਵਾ ਦੀ ਕੀਤੀ ਸ਼ੁਰੂਆਤ
48 ਸੀਟਾਂ ਵਾਲਾ ਜਹਾਜ਼ ਦਿੱਲੀ, ਸ਼ਿਮਲਾ ਅਤੇ ਅੰਮਿ੍ਰਤਸਰ ਲਈ ਹਫ਼ਤੇ ’ਚ ਤਿੰਨ ਦਿਨ ਭਰੇਗਾ ਉਡਾਣ
ਨਵੀਂ ਦਿੱਲੀ/ਬਿਊਰੋ ਨਿਊਜ਼ :
ਅਲਾਇੰਸ ਏਅਰ ਵੱਲੋਂ ਦਿੱਲੀ ਤੋਂ ਸ਼ਿਮਲਾ ਅਤੇ ਸ਼ਿਮਲਾ ਤੋਂ ਅੰਮਿ੍ਰਤਸਰ ਲਈ ਅੱਜ ਵੀਰਵਾਰ ਤੋ ਨਵੀਂ ਫਲਾਈਟ ਦੀ ਸ਼ੁਰੂਆਤ ਕੀਤੀ ਗਈ ਹੈ। ਅਲਾਇੰਸ ਏਅਰ ਦਾ ਇਹ ਛੋਟਾ ਜਹਾਜ਼ ਸਵੇਰੇ 7 ਵਜ ਕੇ 10 ਮਿੰਟ ’ਤੇ ਦਿੱਲੀ ਤੋਂ ਸ਼ਿਮਲਾ ਲਈ ਰਵਾਨਾ ਹੋਇਆ ਅਤੇ 8 ਵਜ ਕੇ 10 ਮਿੰਟ ’ਤੇ ਇਹ ਸ਼ਿਮਲਾ ਪਹੁੰਚਿਆ। ਸ਼ਿਮਲਾ ਤੋਂ ਇਹ ਫਲਾਈਟ 8 ਵਜ ਕੇ 45 ਮਿੰਟ ’ਤੇ ਅੰਮਿ੍ਰਤਸਰ ਦੇ ਲਈ ਉਡੀ ਅਤੇ 9 ਵਜ ਕੇ 45 ਮਿੰਟ ’ਤੇ ਇਹ ਫਲਾਇਟ ਅੰਮਿ੍ਰਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ’ਤੇ ਲੈਂਡ ਹੋਈ। ਇਸ ਤੋਂ ਬਾਅਦ ਇਹ ਫਲਾਈਟ 10 ਵਜ ਕੇ 10 ਮਿੰਟ ’ਤੇ ਅੰਮਿ੍ਰਸਤਰ ਤੋਂ ਸ਼ਿਮਲਾ ਲਈ ਵਾਪਸ ਉਡੀ ਅਤੇ 11 ਵਜ ਕੇ 10 ਮਿੰਟ ’ਤੇ ਸ਼ਿਮਲਾ ਪਹੁੰਚੀ। ਇਹ ਫਲਾਈਟ ਸ਼ਿਮਲਾ ਤੋਂ ਧਰਮਸ਼ਾਲਾ ਲਈ ਵੀ ਉਡੇਗੀ ਅਤੇ ਫਿਰ ਵਾਪਸ ਸ਼ਿਮਲਾ ਤੋਂ ਦਿੱਲੀ ਲਈ ਰਵਾਨਾ ਹੋਇਆ ਕਰੇਗੀ। ਅਲਾਇੰਸ ਏਅਰ ਦੇ ਸਟੇਸ਼ਨ ਪ੍ਰਬੰਧਕ ਦਿਨੇਸ਼ ਸੂਦ ਨੇ ਦੱਸਿਆ ਕਿ ਵੀਰਵਾਰ ਨੂੰ ਸਵੇਰੇ ਦਿੱਲੀ ਤੋਂ 35 ਸਵਾਰੀਆਂ ਲੈ ਕੇ ਇਹ ਛੋਟਾ ਜਹਾਜ ਸ਼ਿਮਲਾ ਪਹੁੰਚਿਆ ਅਤੇ ਸ਼ਿਮਲਾ ਤੋਂ 6 ਸਵਾਰੀਆਂ ਲੈ ਕੇ ਇਹ ਜਹਾਜ ਅੰਮਿ੍ਰਤਸਰ ਪਹੰਚਿਆ। ਬਾਅਦ ’ਚ ਅੰਮਿ੍ਰਤਸਰ ਤੋਂ 18 ਸਵਾਰੀਆਂ ਲੈ ਕੇ ਇਹ ਜਹਾਜ਼ ਸ਼ਿਮਲਾ ਪਹੁੰਚਿਆ। ਦਿਨੇਸ਼ ਸੂਦ ਨੇ ਦੱਸਿਆ ਕਿ 48 ਸੀਟਾਂ ਵਾਲਾ ਇਹ ਜਹਾਜ਼ ਹਫ਼ਤੇ ’ਚ ਤਿੰਨ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਦਿੱਲੀ ਤੋਂ ਸ਼ਿਮਲਾ, ਸ਼ਿਮਲਾ ਤੋਂ ਅੰਮਿ੍ਰਤਸਰ ਅਤੇ ਅੰਮਿ੍ਰਤਸਰ ਤੋਂ ਵਾਪਸ ਸ਼ਿਮਲਾ ਅਤੇ ਸ਼ਿਮਲਾ ਤੋਂ ਧਰਮਮਸ਼ਾਲਾ ਹੁੰਦਾ ਹੋਇਆ ਦਿੱਲੀ ਜਾਇਆ ਕਰੇਗੀ।