23.8 C
Toronto
Thursday, September 17, 2026
spot_img
Homeਪੰਜਾਬਭਗਵੰਤ ਮਾਨ ਨੇ ਸੁਖਪਾਲ ਖਹਿਰਾ ਕੋਲੋਂ ਪੁੱਛਿਆ

ਭਗਵੰਤ ਮਾਨ ਨੇ ਸੁਖਪਾਲ ਖਹਿਰਾ ਕੋਲੋਂ ਪੁੱਛਿਆ

ਭਗਵੰਤ ਮਾਨ ਨੇ ਸੁਖਪਾਲ ਖਹਿਰਾ ਕੋਲੋਂ ਪੁੱਛਿਆਸੰਜੇ ਸਿੰਘ ਕੋਲੋਂ ਸਿਰੋਪਾ ਲੈਣ ਮੌਕੇ ਖੁਦਮੁਖਤਿਆਰੀ ਕਿਉਂ ਨਹੀਂ ਆਈ ਯਾਦ
ਜਲੰਧਰ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੁਖਪਾਲ ਖਹਿਰਾ ਨੂੰ ਲੰਬੇ ਹੱਥੀਂ ਲਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਕੋਲੋਂ ਖਹਿਰਾ ਨੂੰ ਸਿਰੋਪਾ ਦਿਵਾਇਆ ਗਿਆ ਸੀ ਤਾਂ ਖਹਿਰਾ ਦੀ ਆਮ ਆਦਮੀ ਪਾਰਟੀ ਵਿਚ ਐਂਟਰੀ ਹੋਈ ਸੀ, ਉਸ ਮੌਕੇ ਖਹਿਰਾ ਨੂੰ ਖੁਦਮੁਖਤਿਆਰੀ ਕਿਉਂ ਨਹੀਂ ਯਾਦ ਆਈ। ਉਨ੍ਹਾਂ ਕਿਹਾ ਕਿ ਖਹਿਰਾ ਨੇ ਭੁਲੱਥ ਹਲਕੇ ਤੋਂ ਆਪਣੀ ਮਰਜ਼ੀ ਨਾਲ ਟਿਕਟ ਲਈ ਤੇ ਚੋਣ ਲੜੀ ਅਤੇ ਆਪਣੀ ਮਰਜ਼ੀ ਨਾਲ ਹੀ ਬੂਥ ਇੰਚਾਰਜ ਲਗਾਇਆ। ਮਾਨ ਨੇ ਕਿਹਾ ਕਿ ਖਹਿਰਾ ਨੇ ਸਭ ਕੁਝ ਆਪਣੀ ਮਰਜ਼ੀ ਨਾਲ ਕੀਤਾ ਫਿਰ ਪਤਾ ਨਹੀਂ ਕਿਹੜੀ ਖੁਦਮੁਖਤਿਆਰੀ ਦੀ ਗੱਲ ਕਰਦੇ ਹਨ। ਮਾਨ ਨੇ ਇਥੋਂ ਤੱਕ ਵੀ ਕਿਹਾ ਕਿ ਖਹਿਰਾ ਤਾਂ ਖੁਦ ਹੀ ਨਿਰਧਾਰਤ ਕਰਦੇ ਸਨ ਕਿ ਦਿੱਲੀ ਤੋਂ ਆਏ ਆਗੂਆਂ ਨੇ ਕਿਹੜਾ ਭਾਸ਼ਣ ਦੇਣਾ ਹੈ।

RELATED ARTICLES
POPULAR POSTS