Breaking News
Home / ਪੰਜਾਬ / ਜਾਖੜ ਨੇ ਦੂਲੋਂ ਤੇ ਬਾਜਵਾ ਖਿਲਾਫ ਕਾਰਵਾਈ ਦੀ ਗੱਲ ਕੀਤੀ

ਜਾਖੜ ਨੇ ਦੂਲੋਂ ਤੇ ਬਾਜਵਾ ਖਿਲਾਫ ਕਾਰਵਾਈ ਦੀ ਗੱਲ ਕੀਤੀ

Image Courtesy :zeenews

ਦੂਲੋਂ ਨੇ ਦਿੱਤੇ ਕਰਾਰੇ ਜਵਾਬ – ਕਿਹਾ, ਜਾਖੜ ਦੋ ਸਾਲ ਪਹਿਲਾਂ ਕਿਉਂ ਨਹੀਂ ਬੋਲਿਆ
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਲਈ ਚਾਰੇ ਪਾਸੇ ਸੰਕਟ ਹੀ ਸੰਕਟ ਨਜ਼ਰ ਆ ਰਿਹਾ ਹੈ। ਰਾਜਸਥਾਨ ਵਿਚ ਵੀ ਕਾਂਗਰਸ ਸੰਕਟ ਵਿਚ ਘਿਰੀ ਹੈ ਅਤੇ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿਚ ਕੈਪਟਨ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ। ਵਿਰੋਧੀ ਪਾਰਟੀਆਂ ਦੇ ਨਾਲ ਕਾਂਗਰਸ ਦੇ ਆਪਣੇ ਹੀ ਸੰਸਦ ਮੈਂਬਰ ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਦੂਲੋਂ ਵੀ ਸਵਾਲ ਉਠਾ ਰਹੇ ਹਨ। ਉਧਰ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਬਾਜਵਾ ਅਤੇ ਦੂਲੋਂ ਖਿਲਾਫ ਸੋਨੀਆ ਗਾਂਧੀ ਕੋਲ ਲਿਖਤੀ ਸ਼ਿਕਾਇਤ ਵੀ ਭੇਜੀ ਹੈ। ਇਸ ਤੋਂ ਬਾਅਦ ਸ਼ਮਸ਼ੇਰ ਸਿੰਘ ਦੂਲੋਂ ਹੋਰ ਗੁੱਸੇ ਵਿਚ ਆ ਗਏ ਅਤੇ ਕਿਹਾ ਕਿ ਸੁਨੀਲ ਜਾਖੜ ਦੋ ਸਾਲ ਪਹਿਲਾਂ ਕਿਉਂ ਨਹੀਂ ਬੋਲਿਆ। ਦੂਲੋ ਨੇ ਜਾਖੜ ਨੂੰ ਤੋਤਾ ਦੱਸਦਿਆਂ ਕਿਹਾ, ਪਤਾ ਨਹੀਂ ਇਹ ਕਿਸ ਦੇ ਕਹਿਣ ‘ਤੇ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੋਨੀਆ ਗਾਂਧੀ ਅੱਜ ਕਹਿਣ ਅਸੀਂ ਅਸਤੀਫਾ ਦੇਣ ਨੂੰ ਤਿਆਰ ਹਾਂ। ਦੂਲੋ ਨੇ ਭੜਾਸ ਕੱਢਦਿਆਂ ਕਿਹਾ ਇਨ੍ਹਾਂ ਨੇ ਪੁਰਾਣੇ ਕਾਂਗਰਸੀਆਂ ਨੂੰ ਖੂੰਜੇ ਲਾ ਕੇ ਹੋਰ ਪਾਰਟੀਆਂ ਵਿਚੋਂ ਆਇਆਂ ਨੂੰ ਮੰਤਰੀ ਬਣਾ ਦਿੱਤਾ।

Check Also

ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ

ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …