![](https://parvasinewspaper.com/wp-content/uploads/2020/08/2018_3image_01_08_341190000pakistanflag-2018020804-300x165.jpg)
ਇਮਰਾਨ ਦੇ ਮੰਤਰੀ ਨੇ ਕਿਹਾ – ਰਾਮ ਨਗਰ ਬਣ ਗਿਆ ਭਾਰਤ
ਨਵੀਂ ਦਿੱਲੀ/ਬਿਊਰੋ ਨਿਊਜ਼
ਅਯੁੱਧਿਆ ਵਿਚ ਰਾਮ ਮੰਦਰ ਦਾ ਨੀਂਹ ਪੱਥਰ ਰੱਖੇ ਜਾਣ ‘ਤੇ ਪਾਕਿਸਤਾਨ ਨੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਟਿੱਪਣੀ ਕੀਤੀ ਹੈ। ਇਮਰਾਨ ਖਾਨ ਸਰਕਾਰ ਵਿਚ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਮੋਦੀ ਸਰਕਾਰ ਦੀ ਰੱਜ ਕੇ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਹੁਣ ਰਾਮ ਨਗਰ ਹੋ ਗਿਆ ਹੈ ਅਤੇ ਇੱਥੇ ਸੈਕੂਲਰਇਜ਼ਮ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਭਾਰਤ ਵਿਚ ਹੁਣ ਘੱਟ ਗਿਣਤੀਆਂ ਨੂੰ ਮੁਸ਼ਕਲ ਹੋ ਰਹੀ ਹੈ। ਧਿਆਨ ਰਹੇ ਕਿ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਰਾਮ ਮੰਦਰ ਦੇ ਪੱਖ ਵਿਚ ਆਇਆ ਸੀ, ਉਦੋਂ ਵੀ ਰਸ਼ੀਦ ਨੇ ਕੁਝ ਅਜਿਹੀ ਹੀ ਪ੍ਰਤੀਕਿਰਿਆ ਦਿੱਤੀ ਸੀ। ਉਸ ਸਮੇਂ ਰਸ਼ੀਦ ਨੇ ਕਿਹਾ ਸੀ ਕਿ ਭਾਰਤ ਵਿਚ ਹਿੰਦੂਵਾਦੀ ਤਾਕਤਾਂ ਦਾ ਬੋਲਬਾਲਾ ਹੋ ਗਿਆ ਹੈ।