12.3 C
Toronto
Tuesday, April 28, 2026
spot_img
Homeਭਾਰਤਰੱਖਿਆ ਮੰਤਰਾਲੇ ਦਾ ਵੱਡਾ ਫੈਸਲਾ

ਰੱਖਿਆ ਮੰਤਰਾਲੇ ਦਾ ਵੱਡਾ ਫੈਸਲਾ

ਸੈਨਿਕ ਸਕੂਲਾਂ ਵਿਚ ਕੁੜੀਆਂ ਨੂੰ ਵੀ ਮਿਲੇਗਾ ਦਾਖਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਰੱਖਿਆ ਮੰਤਰਾਲੇ ਵਲੋਂ ਦੇਸ਼ ਦੇ ਸਾਰੇ ਸੈਨਿਕ ਸਕੂਲਾਂ ਵਿਚ ਕੁੜੀਆਂ ਨੂੰ ਦਾਖਲਾ ਦੇਣ ਦਾ ਫੈਸਲਾ ਲਿਆ ਗਿਆ ਹੈ। ਹਥਿਆਰਬੰਦ ਫੌਜ ਲਈ ਲੀਡਰ ਤਿਆਰ ਕਰਨ ਵਾਲਾ ਸੈਨਿਕ ਸਕੂਲ ਹੁਣ ਕੁੜੀਆਂ ਨੂੰ ਵੀ ਟਰੇਨਿੰਗ ਦੇਵੇਗਾ। ਕੇਂਦਰੀ ਰੱਖਿਆ ਰਾਜ ਮੰਤਰੀ ਡਾ. ਸੁਭਾਸ਼ ਰਾਮਰਾਓ ਭਾਮਰੇ ਨੇ ਸੈਨਿਕ ਸਕੂਲਾਂ ਵਿਚ ਕੁੜੀਆਂ ਨੂੰ ਪੜ੍ਹਾ ਕੇ ਹਥਿਆਰਬੰਦ ਫੌਜ ਲਈ ਤਿਆਰ ਕਰਨ ਦੇ ਫੈਸਲੇ ਨੂੰ ਇਤਿਹਾਸਕ ਦੱਸਿਆ ਹੈ। ਕੁੜੀਆਂ ਨੂੰ ਨੈਸ਼ਨਲ ਡਿਫੈਂਸ ਅਕੈਡਮੀ ਵਿਚ ਸ਼ਾਮਲ ਕਰਨ ਲਈ ਇਹ ਅਹਿਮ ਪਹਿਲ ਹੈ। ਜ਼ਿਕਰਯੋਗ ਹੈ ਕਿ ਕੁੜੀਆਂ ਨੂੰ ਸੈਨਿਕ ਸਕੂਲਾਂ ਵਿਚ ਦਾਖਲਾ ਦੇਣ ਦੀ ਮੰਗ ਲੰਬੇ ਸਮੇਂ ਤੋਂ ਚੱਲ ਰਹੀ ਸੀ।ઠਦੇਸ਼ ਵਿਚ ਕੁੱਲ 26 ਸੈਨਿਕ ਸਕੂਲ ਹਨ।

RELATED ARTICLES
POPULAR POSTS