11 C
Toronto
Monday, September 21, 2026
spot_img
Homeਭਾਰਤਸੀਬੀਆਈ ਚੀਫ ਨੂੰ ਹਟਾਉਣ ਦੇ ਫੈਸਲੇ ਖਿਲਾਫ ਦੇਸ਼ 'ਚ ਕਾਂਗਰਸ ਵਲੋਂ ਵਿਰੋਧ...

ਸੀਬੀਆਈ ਚੀਫ ਨੂੰ ਹਟਾਉਣ ਦੇ ਫੈਸਲੇ ਖਿਲਾਫ ਦੇਸ਼ ‘ਚ ਕਾਂਗਰਸ ਵਲੋਂ ਵਿਰੋਧ ਪ੍ਰਦਰਸ਼ਨ

ਸੀਬੀਆਈ ਚੀਫ ਨੂੰ ਹਟਾਉਣ ਦੇ ਫੈਸਲੇ ਖਿਲਾਫ ਦੇਸ਼ ‘ਚ ਕਾਂਗਰਸ ਵਲੋਂ ਵਿਰੋਧ ਪ੍ਰਦਰਸ਼ਨਚੰਡੀਗੜ੍ਹ ਦੇ ਸੀਬੀਆਈ ਦਫਤਰ ਦੇ ਬਾਹਰ ਵੀ ਕਾਂਗਰਸੀਆਂ ਨੇ ਕੀਤੀ ਨਾਅਰੇਬਾਜ਼ੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ.ਬੀ.ਆਈ. ਵਿਚ ਦੋ ਸੀਨੀਅਰ ਅਧਿਕਾਰੀਆਂ ਵਿਚਕਾਰ ਹੋਏ ਵਿਵਾਦ ਨੇ ਸਿਆਸੀ ਰੂਪ ਧਾਰ ਲਿਆ ਹੈ। ਸੀ.ਬੀ.ਆਈ. ਦੇ ਡਾਇਰੈਕਟਰ ਅਲੋਕ ਵਰਮਾ ਅਤੇ ਉਨ੍ਹਾਂ ਦੇ ਡਿਪਟੀ, ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਦੋਵਾਂ ਨੂੰ ਛੁੱਟੀ ‘ਤੇ ਭੇਜੇ ਜਾਣ ਤੋਂ ਬਾਅਦ ਕਾਂਗਰਸ ਸਮੇਤ ਹੋਰ ਵਿਰੋਧੀ ਧਿਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਮੋਦੀ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ਵਿਚ ਕਾਂਗਰਸ ਪਾਰਟੀ ਨੇ ਅੱਜ ਦੇਸ਼ ਭਰ ਵਿਚ ਪ੍ਰਦਰਸ਼ਨ ਕੀਤੇ। ਦਿੱਲੀ ਵਿਚ ਪ੍ਰਦਰਸ਼ਨ ਦੀ ਕਮਾਨ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਸੰਭਾਲੀ ਸੀ ਅਤੇ ਦਿਆਲ ਸਿੰਘ ਕਾਲਜ ਤੋਂ ਸੀਬੀਆਈ ਦਫਤਰ ਤੱਕ ਰੋਸ ਮਾਰਚ ਵੀ ਕੱਢਿਆ ਗਿਆ। ਪੁਲਿਸ ਨੇ ਰਾਹੁਲ ਗਾਂਧੀ ਤੇ ਕਈ ਆਗੂਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ।
ਇਸੇ ਤਰ੍ਹਾਂ ਚੰਡੀਗੜ੍ਹ ਵਿਚ ਸੀਬੀਆਈ ਦਫਤਰ ਦੇ ਬਾਹਰ ਵੀ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਆਸ਼ਾ ਕੁਮਾਰੀ, ਵਿਜੇਇੰਦਰ ਸਿੰਗਲਾ ਤੇ ਹੋਰ ਕਈ ਆਗੂਆਂ ਨੇ ਸ਼ਮੂਲੀਅਤ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਾਣੀ ਦੀਆਂ ਬੁਛਾਰਾਂ ਵੀ ਮਾਰੀਆਂ ਗਈਆਂ।

RELATED ARTICLES
POPULAR POSTS