20.8 C
Toronto
Thursday, September 18, 2025
spot_img
Homeਭਾਰਤਰਣਜੀਤ ਕਤਲ ਕੇਸ 'ਚ ਖੱਟਾ ਸਿੰਘ ਨੂੰ ਮਿਲੀ ਮੁੜ ਬਿਆਨ ਦੇਣ ਦੀ...

ਰਣਜੀਤ ਕਤਲ ਕੇਸ ‘ਚ ਖੱਟਾ ਸਿੰਘ ਨੂੰ ਮਿਲੀ ਮੁੜ ਬਿਆਨ ਦੇਣ ਦੀ ਖੁੱਲ੍ਹ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਨੂੰ ਰਣਜੀਤ ਸਿੰਘ ਕਤਲ ਕੇਸ ਵਿੱਚ ਆਪਣਾ ਬਿਆਨ ਨਵੇਂ ਸਿਰਿਉਂ ਦੇਣ ਦੀ ਇਜਾਜ਼ਤ ਦੇ ਦਿੱਤੀ। ਪਹਿਲਾਂ ਲੰਘੇ ਸਾਲ 25 ਸਤੰਬਰ ਨੂੰ ਵਿਸ਼ੇਸ਼ ਸੀਬੀਆਈ ਜੱਜ ਜਗਦੀਪ ਸਿੰਘ ਨੇ ਇਸ ਸਬੰਧੀ ਉਸ ਦੀ ਦਰਖ਼ਾਸਤ ਨਾਮਨਜ਼ੂਰ ਕਰ ਦਿੱਤੀ ਸੀ।
ਖੱਟਾ ਸਿੰਘ ਨੇ ਡੇਰਾ ਮੁਖੀ ਨੂੰ ਬਲਾਤਕਾਰ ਕੇਸ ਵਿੱਚ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਇਸ ਕਤਲ ਕੇਸ ਵਿਚ ਡੇਰਾ ਮੁਖੀ ਦੇ ਰੋਲ ਬਾਰੇ ਨਵੇਂ ਸਿਰਿਉਂ ਬਿਆਨ ਦੇਣ ਲਈ ਅਦਾਲਤ ਕੋਲ ਪਹੁੰਚ ਕੀਤੀ ਸੀ। ਖੱਟਾ ਸਿੰਘ ਨੇ ਕਿਹਾ ਸੀ ਕਿ ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਉਸ ਨੇ ਆਪਣਾ ਬਿਆਨ ਡਰਾਏ-ਧਮਕਾਏ ਜਾਣ ਕਾਰਨ ਬਦਲਿਆ ਸੀ ਅਤੇ ਕੇਸ ਵਿੱਚ ਉਸ ਦਾ ਬਿਆਨ ਬਹੁਤ ਅਹਿਮੀਅਤ ਰੱਖਦਾ ਹੈ। ਉਸ ਨੇ ਹਾਈ ਕੋਰਟ ਅੱਗੇ ਇਹ ਵੀ ਕਿਹਾ ਕਿ ਸੀਬੀਆਈ ਅਦਾਲਤ ਵੱਲੋਂ ਉਸ ਦੀ ਅਰਜ਼ੀ ਨਾਮਨਜ਼ੂਰ ਕੀਤੇ ਜਾਣ ਦਾ ਇਕੋ-ਇਕ ਕਾਰਨ ਇਹ ਦੱਸਿਆ ਗਿਆ ਸੀ ਕਿ ਇਸ ਕੇਸ ਦੀ ਸੁਣਵਾਈ 10 ਸਾਲਾਂ ਤੋਂ ਲਟਕ ਰਹੀ ਹੈ ਤੇ ਹੁਣ ਮਾਮਲਾ ਐਨ ਅਖ਼ੀਰ ‘ਤੇ ਪੁੱਜਾ ਹੋਇਆ ਹੈ। ਖੱਟਾ ਸਿੰਘ ਨੇ ਵਕੀਲ ਨਵਕਿਰਨ ਸਿੰਘ ਰਾਹੀਂ ਦਾਇਰ ਆਪਣੀ ਅਪੀਲ ਵਿੱਚ ਕਿਹਾ ਸੀ, ”ਸੁਣਵਾਈ ਪਛੜ ਜਾਣ ਦੇ ਬਾਵਜੂਦ ਇਨਸਾਫ਼ ਦੀ ਅਹਿਮੀਅਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ; ਅਤੇ ਜਦੋਂ ਮੈਂ ਖ਼ੁਦ ਨੂੰ ਗਵਾਹ ਵੱਲੋਂ ਮੁੜ ਸੱਦੇ ਜਾਣ ਦੀ ਬੇਨਤੀ ਕੀਤੀ ਸੀ, ਉਦੋਂ ਕਤਲ ਕੇਸ ਵਿਚ ਬਹਿਸ ਸ਼ੁਰੂ ਨਹੀਂ ਸੀ ਹੋਈ।੩ ਕੇਸ ਦਾ ਫ਼ੈਸਲਾ ਮੇਰੇ ਬਿਆਨ ਦੁਆਲੇ ਘੁੰਮਦਾ ਹੈ।੩ ਨਿਆਂ ਦੇ ਹਿੱਤ ਵਿੱਚ ਮੇਰਾ ਬਿਆਨ ਲਿਆ ਜਾਣਾ ਚਾਹੀਦਾ ਹੈ।”

RELATED ARTICLES
POPULAR POSTS