7 C
Toronto
Friday, October 17, 2025
spot_img
Homeਭਾਰਤਕਿਸਾਨੀ ਸੰਘਰਸ਼ ਦੀ ਸਫ਼ਲਤਾ ਲਈ ਦਿੱਲੀ ਦੇ ਸਾਰੇ ਗੁਰਦੁਆਰਿਆਂ 'ਚ ਅਰਦਾਸ

ਕਿਸਾਨੀ ਸੰਘਰਸ਼ ਦੀ ਸਫ਼ਲਤਾ ਲਈ ਦਿੱਲੀ ਦੇ ਸਾਰੇ ਗੁਰਦੁਆਰਿਆਂ ‘ਚ ਅਰਦਾਸ

Image Courtesy :jagbani(punjabkesari)

ਦਿੱਲੀ ਨੇੜਲੇ ਪਿੰਡਾਂ ਦੀ ਜਨਤਾ ਕਿਸਾਨਾਂ ਦੀ ਖੁੱਲ੍ਹ ਕੇ ਕਰ ਰਹੀ ਹੈ ਮੱਦਦ
ਨਵੀਂ ਦਿੱਲੀ/ਬਿਊਰੋ ਨਿਊਜ਼
ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਪ੍ਰਦਰਸ਼ਨ ਦੀ ਸਫਲਤਾ ਲਈ ਰਾਸ਼ਟਰੀ ਰਾਜਧਾਨੀ ਦੇ ਸਾਰੇ ਗੁਰਦੁਆਰਿਆਂ ਵਿਚ ਅੱਜ ਸਵੇਰੇ ਅਰਦਾਸ ਕੀਤੀ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਸਾਰੇ ਗੁਰਦੁਆਰਿਆਂ ਵਿੱਚ ਅਰਦਾਸ ਕੀਤੀ ਗਈ ਹੈ। ਇਸੇ ਦੌਰਾਨ ਸਿੰਘੂ ਬਾਰਡਰ ਅਤੇ ਬਹਾਦਰਗੜ੍ਹ ਦੀ ਟੀਕਰੀ ਹੱਦ ‘ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ‘ਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਇਨ੍ਹਾਂ ਦੋਵਾਂ ਮੋਰਚਿਆਂ ‘ਤੇ ਆਪਣੇ ਵਿੱਤ ਮੁਤਾਬਕ ਮਦਦ ਕਰਨ ਲੱਗੇ ਹਨ। ਸਥਾਨਕ ਕਿਸਾਨਾਂ ਵੱਲੋਂ ਵੀ ਇਸ ਸੰਘਰਸ਼ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਉਹ ਦਾਲਾਂ, ਸਬਜ਼ੀਆਂ ਤੇ ਲੱਸੀ ਪਹੁੰਚਾਉਣ ਵਿਚ ਲੱਗੇ ਹਨ। ਇਸੇ ਤਰ੍ਹਾਂ ਟੀਕਰੀ ਦੇ ਧਰਨੇ ਉਪਰ ਵੀ ਸਥਾਨਕ ਕਿਸਾਨ ਆਪਣੇ ਪੱਧਰ ‘ਤੇ ਵੱਖ-ਵੱਖ ਰੁਪਾਂ ਵਿੱਚ ਮਦਦ ਕਰਨ ਲੱਗੇ ਹੋਏ ਹਨ।

RELATED ARTICLES
POPULAR POSTS