ਕਿਹਾ, ਹਰ ਘਰ ਟੀਕਾ, ਘਰ-ਘਰ ਟੀਕਾ ’ਤੇ ਕੀਤਾ ਜਾਵੇ ਫੋਕਸ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਵਿਡ ਟੀਕਾਕਰਨ ਵਿਚ ਪਛੜਨ ਵਾਲੇ 40 ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਕਈ ਰਾਜਾਂ ਦੇ ਮੁੱਖ ਮੰਤਰੀ ਵੀ ਸ਼ਾਮਲ ਹੋਏ। ਵਰਚੂਅਲ ਮੀਟਿੰਗ ਵਿਚ ਮੋਦੀ ਨੇ ਘੱਟ ਟੀਕਾਕਰਨ ਦੇ ਕਾਰਨਾਂ ਦੀ ਸਮੀਖਿਆ ਕੀਤੀ। ਮੋਦੀ ਨੇ ਵੈਕਸੀਨੇਸ਼ਨ ਦਾ ਮੰਤਰ ਦਿੰਦੇ ਹੋਏ ਕਿਹਾ ਕਿ ਸਾਨੂੰ ਹਰ ਘਰ ਟੀਕਾ, ਘਰ-ਘਰ ਟੀਕਾ ’ਤੇ ਫੋਕਸ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਧਰਮ ਗੁਰੂਆਂ ਦੀ ਮੱਦਦ ਵੀ ਲਈ ਜਾ ਸਕਦੀ ਹੈ। ਮੋੋਦੀ ਨੇ ਕਿਹਾ ਕਿਸੇ ਵੀ ਬਿਮਾਰੀ ਅਤੇ ਦੁਸ਼ਮਣ ਨੂੰ ਘੱਟ ਨਾ ਸਮਝੋ ਅਤੇ ਇਨ੍ਹਾਂ ਨਾਲ ਮੁਕਾਬਲਾ ਅਖੀਰ ਤੱਕ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦੇ ਹਰ ਮੈਂਬਰ ਅਤੇ ਆਸ਼ਾ ਵਰਕਰਾਂ ਨੇ ਬਹੁਤ ਕੰਮ ਕੀਤਾ ਅਤੇ ਦੂਰ-ਦੂਰ ਜਾ ਕੇ ਵੀ ਟੀਕਾਕਰਨ ਕੀਤਾ। ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਟੀਕਾਕਰਨ ਨੂੰ ਲੈ ਕੇ ਜੇਕਰ ਅਸੀਂ ਇਕ ਬਿਲੀਅਨ ਤੋਂ ਬਾਅਦ ਢਿੱਲੇ ਹੋ ਜਾਂਦੇ ਹਾਂ ਤਾਂ ਇਕ ਨਵਾਂ ਸੰਕਟ ਵੀ ਆ ਸਕਦਾ ਹੈ।