19.5 C
Toronto
Friday, August 14, 2026
spot_img
HomeਕੈਨੇਡਾFrontਈ-ਕਾਮਰਸ ਕੰਪਨੀਆਂ ਨੂੰ ਵੱਡੀ ਰਾਹਤ, “ਕੰਟਰੀ ਆਫ ਓਰਿਜਿਨ” ਨਿਯਮ ਦੀ ਡੈਡਲਾਈਨ ਵਧੀ

ਈ-ਕਾਮਰਸ ਕੰਪਨੀਆਂ ਨੂੰ ਵੱਡੀ ਰਾਹਤ, “ਕੰਟਰੀ ਆਫ ਓਰਿਜਿਨ” ਨਿਯਮ ਦੀ ਡੈਡਲਾਈਨ ਵਧੀ

ਈ-ਕਾਮਰਸ ਕੰਪਨੀਆਂ ਨੂੰ ਵੱਡੀ ਰਾਹਤ, “ਕੰਟਰੀ ਆਫ ਓਰਿਜਿਨ” ਨਿਯਮ ਦੀ ਡੈਡਲਾਈਨ ਵਧੀ
ਸਰਕਾਰ ਨੇ ਈ-ਕਾਮਰਸ ਕੰਪਨੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ “ਕੰਟਰੀ ਆਫ ਓਰਿਜਿਨ” (ਜਿਸ ਦੇਸ਼ ਵਿੱਚ ਉਤਪਾਦ ਬਣਿਆ ਹੈ) ਦਿਖਾਉਣ ਵਾਲੇ ਨਿਯਮ ਦੀ ਲਾਗੂ ਕਰਨ ਦੀ ਮਿਆਦ ਵਧਾ ਦਿੱਤੀ ਹੈ। ਹੁਣ ਇਹ ਨਿਯਮ ਜੁਲਾਈ 2027 ਤੋਂ ਲਾਗੂ ਹੋਵੇਗਾ, ਜਦਕਿ ਪਹਿਲਾਂ ਇਸ ਨੂੰ ਜੁਲਾਈ 2026 ਤੋਂ ਲਾਗੂ ਕਰਨ ਦੀ ਯੋਜਨਾ ਸੀ। ਇਸ ਫੈਸਲੇ ਨਾਲ ਆਨਲਾਈਨ ਵਪਾਰ ਕਰਨ ਵਾਲੀਆਂ ਕੰਪਨੀਆਂ ਨੂੰ ਕਾਫੀ ਰਾਹਤ ਮਿਲੀ ਹੈ। ਇਸ ਨਿਯਮ ਅਧੀਨ, ਈ-ਕਾਮਰਸ ਪਲੇਟਫਾਰਮਾਂ ਲਈ ਹਰ ਉਤਪਾਦ ਦੇ ਨਾਲ ਇਹ ਜਾਣਕਾਰੀ ਦੇਣਾ ਲਾਜ਼ਮੀ ਹੋਵੇਗਾ ਕਿ ਉਹ ਕਿਸ ਦੇਸ਼ ਵਿੱਚ ਬਣਿਆ ਹੈ। ਇਸ ਦੇ ਨਾਲ ਹੀ ਗਾਹਕਾਂ ਲਈ ਇੱਕ ਖੋਜ ਫਿਲਟਰ ਵੀ ਦੇਣਾ ਹੋਵੇਗਾ, ਜਿਸ ਨਾਲ ਉਹ ਆਸਾਨੀ ਨਾਲ “Made in India” ਜਾਂ ਕਿਸੇ ਖਾਸ ਦੇਸ਼ ਦੇ ਉਤਪਾਦ ਲੱਭ ਸਕਣ।

RELATED ARTICLES
POPULAR POSTS