Breaking News
Home / ਭਾਰਤ / ਮੋਦੀ ਨੇ ਹਰ ਦਸਵਾਂ ਦਿਨ ਵਿਦੇਸ਼ ‘ਚ ਗੁਜ਼ਾਰਿਆ

ਮੋਦੀ ਨੇ ਹਰ ਦਸਵਾਂ ਦਿਨ ਵਿਦੇਸ਼ ‘ਚ ਗੁਜ਼ਾਰਿਆ

ਦੇਸ਼ ਵਿਦੇਸ਼ ਦੇ ਦੌਰਿਆਂ ਦੇ ਲੇਖੇ ਲਾਇਆ ਇਕ ਸਾਲ
ਬਠਿੰਡਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਸਤਨ ਹਰ ਦਸਵਾਂ ਦਿਨ ਵਿਦੇਸ਼ ਵਿਚ ਗੁਜ਼ਾਰਿਆ ਜਦਕਿ ਉਨ੍ਹਾਂ ਦੇਸ਼ ਵਿਚ ਔਸਤਨ ਹਰ ਚੌਥਾ ਦਿਨ ਦੌਰੇ ‘ਚ ਕੱਢਿਆ। ਚਾਰ ਵਰ੍ਹਿਆਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਕੁੱਲ 298 ਦੌਰੇ ਕੀਤੇ ਹਨ ਜਿਨ੍ਹਾਂ ਵਿਚੋਂ 104 ਦੌਰੇ ਗੈਰ ਸਰਕਾਰੀ ਹਨ। ਪ੍ਰਧਾਨ ਮੰਤਰੀ ਨੇ ਕੁੱਲ 358 ਦਿਨ ਦੇਸ਼ ਦੇ ਦੌਰਿਆਂ ਦੇ ਲੇਖੇ ਲਾਏ ਹਨ ਜਿਨ੍ਹਾਂ ਵਿਚੋਂ 116 ਦਿਨ ਗੈਰ ਸਰਕਾਰੀ ਦੌਰਿਆਂ ਦੇ ਹਨ। ਸਰਕਾਰੀ ਦੌਰਿਆਂ ‘ਤੇ ਨਜ਼ਰ ਮਾਰੀਏ ਤਾਂ ਮੋਦੀ ਨੇ ਦੇਸ਼ ਵਿੱਚ ਔਸਤਨ ਹਰ 16ਵੇਂ ਦਿਨ ਦੌਰਾ ਕੀਤਾ।
ਪ੍ਰਧਾਨ ਮੰਤਰੀ ਦਫ਼ਤਰ ਦੇ ਸਰਕਾਰੀ ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੇ ਚਾਰ ਸਾਲਾਂ ਵਿਚ ਕੁੱਲ 40 ਵਿਦੇਸ਼ੀ ਦੌਰੇ ਕੀਤੇ ਹਨ ਜਿਨ੍ਹਾਂ ਦੌਰਾਨ ਉਹ ਕਰੀਬ ઠ60 ਮੁਲਕਾਂ ਵਿਚ ਗਏ। ਉਨ੍ਹਾਂ ਵਿਦੇਸ਼ੀ ਧਰਤੀ ‘ਤੇ ਇਸ ਦੌਰਾਨ ઠ151 ਦਿਨ ਗੁਜ਼ਾਰੇ ਹਨ। ਪ੍ਰਧਾਨ ਮੰਤਰੀ ਦੇ 30 ਵਿਦੇਸ਼ ਦੌਰਿਆਂ ਦੌਰਾਨ ਇਕੱਲੀਆਂ ਹਵਾਈ ਉਡਾਣਾਂ ‘ਤੇ 377.47 ਕਰੋੜ ਰੁਪਏ ਖ਼ਰਚ ਆਏ ਹਨ ਜਦਕਿ ਇਸ ਤੋਂ ਬਿਨਾਂ ਪੰਜ ਦੌਰਿਆਂ ਦੌਰਾਨ ਭਾਰਤੀ ਹਵਾਈ ਸੈਨਾ ਦੇ ਜਹਾਜ਼ ਦੀ ਵਰਤੋਂ ਹੋਈ ਹੈ। ਬਾਕੀ ਦੌਰਿਆਂ ਦੇ ਬਿੱਲ ਪ੍ਰਾਪਤ ਨਹੀਂ ਹੋਏ ਹਨ। ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਨੇ ਆਪਣੇ ਕਾਰਜਕਾਲ ਦੇ ਪੰਜ ਵਰ੍ਹਿਆਂ ਦੌਰਾਨ 19 ਵਿਦੇਸ਼ੀ ਦੌਰੇ ਕੀਤੇ ਸਨ।
ਨਰਿੰਦਰ ਮੋਦੀ ਦੇ ਦੇਸ਼ ਦੇ ਦੌਰਿਆਂ ‘ਤੇ ਨਜ਼ਰ ਮਾਰੀਏ ਤਾਂ ਮੋਦੀ ਨੇ ਔਸਤਨ ਹਰ ਅੱਠਵਾਂ ਦਿਨ ਗ਼ੈਰ ਸਰਕਾਰੀ ਦੌਰੇ ਵਿਚ ਕੱਢਿਆ ਜਦਕਿ ਹਰ 16ਵੇਂ ਦਿਨ ਸਰਕਾਰੀ ਦੌਰਾ ਕੀਤਾ। ਸਾਲ 2017 ਵਿੱਚ ਮੋਦੀ ਨੇ ਦੇਸ਼ ਦੌਰਿਆਂ ਦੇ ਰਿਕਾਰਡ ਤੋੜੇ ਤੇ ਇਸ ਇੱਕੋ ਵਰ੍ਹੇ ਦੌਰਾਨ ਉਨ੍ਹਾਂ 99 ਦਿਨਾਂ ਵਿਚ 85 ਦੌਰੇ ਕੀਤੇ। ਇਨ੍ਹਾਂ ਵਿਚੋਂ 38 ਦੌਰੇ ਗ਼ੈਰ ਸਰਕਾਰੀ ਰਹੇ। ਮੋਦੀ ਨੇ ਸਾਲ 2014 ਵਿੱਚ ਦੇਸ਼ ਦੇ 68 ਦੌਰੇ ਕੀਤੇ ਜਦਕਿ ਸਾਲ 2015 ਵਿੱਚ 55, ਸਾਲ 2016 ਵਿੱਚ 60 ਦੌਰੇ ਕੀਤੇ। ਚਾਲੂ ਸਾਲ ਦੌਰਾਨ ਮੋਦੀ ਵੱਲੋਂ ਹੁਣ ਤੱਕ 30 ਦੌਰੇ ਕੀਤੇ ਗਏ ਹਨ ਅਤੇ 35 ਦਿਨ ਦੇਸ਼ ਦੇ ਦੌਰਿਆਂ ਵਿੱਚ ਕੱਢੇ ਹਨ। ਨਰਿੰਦਰ ਮੋਦੀ ਦੇ ਦੇਸ਼ ਵਿਦੇਸ਼ ਦੇ ਗੇੜੇ ਖ਼ਜ਼ਾਨੇ ‘ਤੇ ਭਾਰੂ ਪੈਂਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤੱਕ ਪੰਜਾਬ ਦੇ ਸੱਤ ਦੌਰੇ ਕਰ ਚੁੱਕੇ ਹਨ, ਜਿਨ੍ਹਾਂ ਵਿਚੋਂ ਤਿੰਨ ਦੌਰੇ ਗੈਰ ਸਰਕਾਰੀ ਸਨ। ਪ੍ਰਧਾਨ ਮੰਤਰੀ ਮੋਦੀ ਪੰਜਾਬ ਵਿੱਚ ਫ਼ਰੀਦਕੋਟ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਫ਼ਿਰੋਜ਼ਪੁਰ, ਬਠਿੰਡਾ ਤੇ ਸ੍ਰੀ ਆਨੰਦਪੁਰ ਸਾਹਿਬ ਦਾ ਦੌਰਾ ਕਰ ਚੁੱਕੇ ਹਨ ਤੇ ਸ੍ਰੀ ਆਨੰਦਪੁਰ ਸਾਹਿਬ ਦਾ 19 ਜੂਨ 2015 ਦਾ ਦੌਰਾ ਰੱਦ ਹੋ ਗਿਆ ਸੀ। ਪ੍ਰਧਾਨ ਮੰਤਰੀ ਵਜੋਂ ਮੋਦੀ ਨੇ 25 ਨਵੰਬਰ 2016 ਨੂੰ ਬਠਿੰਡਾ ਵਿਚ ਏਮਜ਼ ਦਾ ਨੀਂਹ ਪੱਥਰ ਰੱਖਿਆ ਸੀ। ਉਂਜ ਉਹ ਲੋਕ ਸਭਾ ਚੋਣਾਂ ਦੌਰਾਨ ਚੋਣ ਰੈਲੀ ਨੂੰ ਬਠਿੰਡਾ ਵਿੱਚ ਵੀ ਸੰਬੋਧਨ ਕਰ ਕੇ ਗਏ ਸਨ।

Check Also

ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ‘ਤੇ ਭਾਜਪਾ ਦੀਆਂ ਹਦਾਇਤਾਂ ‘ਤੇ ਕੰਮ ਦੇ ਲਗਾਏ ਆਰੋਪ

ਸੂਬੇ ‘ਚ ਦੰਗੇ ਹੋਣ ‘ਤੇ ਕਮਿਸ਼ਨ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ ਕਰਨ ਦੀ ਦਿੱਤੀ ਚਿਤਾਵਨੀ …