ਰਾਜਪਾਲ ਅਜੇ ਕੁਮਾਰ ਭੱਲਾ ਨੂੰ ਸੌਂਪਿਆ ਅਸਤੀਫ਼ਾ
ਚੰਡੀਗੜ੍ਹ/ਬਿਊਰੋ ਨਿਊਜ਼ : ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਰਾਜਧਾਨੀ ਇੰਫਾਲ ਵਿਖੇ ਰਾਜ ਭਜਨ ਜਾ ਕੇ ਸੂਬੇ ਦੇ ਰਾਜਪਾਲ ਅਜੇ ਕੁਮਾਰ ਭੱਲਾ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਮਨੀਪੁਰ ਵਿਚ ਭਾਜਪਾ ਸਰਕਾਰ ਦੀ ਅਗਵਾਈ ਕਰ ਰਹੇ ਬੀਰੇਨ ਸਿੰਘ ਨੇ ਸੂਬੇ ਵਿਚ ਜਾਰੀ ਭਾਰੀ ਨਸਲੀ ਹਿੰਸਾ ਨੂੰ ਕਰੀਬ ਪੌਣੇ ਦੋ ਸਾਲ ਹੋ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਅਸਤੀਫ਼ਾ ਦਿੰਦਿਆਂ ਉਨ੍ਹਾਂ ਹੁਣ ਤੱਕ ‘ਮਨੀਪੁਰੀ ਲੋਕਾਂ ਦੀ ਸੇਵਾ ਕਰ ਸਕਣ ਨੂੰ ਆਪਣੇ ਲਈ ਮਾਣ ਵਾਲੀ ਗੱਲ’ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸੂਬੇ ਦੇ ਵਿਕਾਸ ਕੰਮਾਂ ਤੇ ਹੋਰ ਮਾਮਲਿਆਂ ਵਿਚ ਨਾਲ ਖੜ੍ਹਨ ਲਈ ਕੇਂਦਰ ਸਰਕਾਰ ਦਾ ਵੀ ਤਹਿਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਕੇਂਦਰ ਸਰਕਾਰ ਅਗਾਂਹ ਵੀ ਸੂਬੇ ਦੀ ਇਸੇ ਤਰ੍ਹਾਂ ਮਦਦ ਕਰਦੀ ਰਹੇਗੀ।
Check Also
ਐਸਜੀਪੀਸੀ ਨੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਕੀਤੀਆਂ ਸਮਾਪਤ
ਗਿਆਨੀ ਜਗਤਾਰ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼ੋ੍ਰਮਣੀ ਗੁਰਦੁਆਰਾ …