ਪੁਰਾਣੇ ਨੋਟ ਵੀ ਪਹਿਲਾਂ ਦੀ ਤਰ੍ਹਾਂ ਚੱਲਦੇ ਰਹਿਣਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਸਰਕਾਰ ਛੇਤੀ ਹੀ ਇਕ ਰੁਪਏ ਦਾ ਨਵਾਂ ਨੋਟ ਜਾਰੀ ਕਰਨ ਜਾ ਰਹੀ ਹੈ। ਰਿਜ਼ਰਵ ਬੈਂਕ ਨੇ ਅੱਜ ਐਲਾਨ ਕਰਦੇ ਹੋਏ ਦੱਸਿਆ ਕਿ ਇਕ ਰੁਪਏ ਦੇ ਨਵੇਂ ਨੋਟ ਛਪ ਕੇ ਤਿਆਰ ਵੀ ਹੋ ਗਏ ਹਨ। ਇਸਦੇ ਨਾਲ ਹੀ ਆਰਬੀਆਈ ਨੇ ਸਾਫ ਕੀਤਾ ਕਿ ਪੁਰਾਣੇ ਇਕ ਰੁਪਏ ਦੇ ਨੋਟ ਵੀ ਚੱਲਦੇ ਰਹਿਣਗੇ। ਇਕ ਰੁਪਏ ਦਾ ਨਵਾਂ ਨੋਟ ਗੁਲਾਬੀ ਅਤੇ ਹਰੇ ਰੰਗ ਦਾ ਹੋਵੇਗਾ। ਨਵੇਂ ਅਤੇ ਪੁਰਾਣੇ ਨੋਟਾਂ ਵਿਚ ਸਿਰਫ ਰੰਗ ਦਾ ਹੀ ਫਰਕ ਹੋਵੇਗਾ। ਚੇਤੇ ਰਹੇ ਕਿ ਪਿਛਲੇ ਸਾਲ 8 ਨਵੰਬਰ ਨੂੰ ਸਰਕਾਰ ਨੇ 500 ਅਤੇ 1000 ਦੇ ਪੁਰਾਣੇ ਨੋਟ ਬੰਦ ਕਰ ਦਿੱਤੇ ਸਨ ਅਤੇ ਨਵੇਂ 500 ਅਤੇ 2000 ਦੇ ਨੋਟ ਚਲਾਏ ਸਨ।
Check Also
ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ
3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …