Breaking News
Home / ਭਾਰਤ / ਚਿੱਟ ਫ਼ੰਡ ਕੰਪਨੀਆਂ ਦੀਆਂ ਜਾਇਦਾਦਾਂ ਵੇਚ ਕੇ ਲੋਕਾਂ ਦਾ ਪੈਸਾ ਵਾਪਸ ਦੇਵੇ ਸਰਕਾਰ

ਚਿੱਟ ਫ਼ੰਡ ਕੰਪਨੀਆਂ ਦੀਆਂ ਜਾਇਦਾਦਾਂ ਵੇਚ ਕੇ ਲੋਕਾਂ ਦਾ ਪੈਸਾ ਵਾਪਸ ਦੇਵੇ ਸਰਕਾਰ

ਭਗਵੰਤ ਮਾਨ ਨੇ ਸੰਸਦ ‘ਚ ਉਠਾਇਆ ਮੁੱਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਚਿੱਟ ਫੰਡ ਕੰਪਨੀਆਂ ਦੀਆਂ ਜਾਇਦਾਦਾਂ ਵੇਚ ਕੇ ਕੇਂਦਰ ਸਰਕਾਰ ਨੂੰ ਲੋਕਾਂ ਦਾ ਪੈਸਾ ਵਾਪਸ ਕਰਨਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਸੰਸਦ ‘ਚ ਪਰਲ ਅਤੇ ਕਰਾਉਨ ਵਰਗੀਆਂ ਚਿੱਟ ਫ਼ੰਡ ਕੰਪਨੀਆਂ ਵੱਲੋਂ ਕਰੋੜਾਂ ਲੋਕਾਂ ਨਾਲ ਹੋਈਆਂ ਠੱਗੀਆਂ ਦਾ ਮਾਮਲਾ ਚੁੱਕਿਆ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਨ੍ਹਾਂ ਚਿੱਟ ਫ਼ੰਡ ਕੰਪਨੀਆਂ ਦੀਆਂ ਸਾਰੀਆਂ ਨਾਮੀ-ਬੇਨਾਮੀ ਜਾਇਦਾਦਾਂ ਵੇਚ ਕੇ ਪੀੜਿਤ ਲੋਕਾਂ ਦਾ ਪੈਸਾ ਵਿਆਜ ਸਮੇਤ ਵਾਪਸ ਕਰੇ। ਮਾਨ ਸੰਸਦ ਵਿਚ ਚਿੱਟ ਫ਼ੰਡ ਕੰਪਨੀਆਂ ਵਿਰੁੱਧ ਲਿਆਂਦੇ ਗਏ ਬਿਲ ‘ਤੇ ਬੋਲ ਰਹੇ ਸਨ। ਉਨ੍ਹਾਂ ਇਸ ਬਿਲ ਦੀ ਹਮਾਇਤ ਕਰਦੇ ਹੋਏ ਇਸ ਨੂੰ ਸਪੱਸ਼ਟ ਅਤੇ ਸਖ਼ਤ ਬਣਾਉਣ ਦੀ ਮੰਗ ਰੱਖੀ। ਭਗਵੰਤ ਮਾਨ ਨੇ ਕਿਹਾ ਕਿ ਚਿੱਟ ਫ਼ੰਡ ਕੰਪਨੀਆਂ ਵਿਰੁੱਧ ਐਨਾ ਸਖ਼ਤ ਕਾਨੂੰਨ ਹੋਣਾ ਚਾਹੀਦਾ ਹੈ ਕਿ ਭਵਿੱਖ ਕੋਈ ਅਜਿਹੀਆਂ ਠੱਗੀਆਂ ਮਾਰਨ ਦੀ ਸੋਚ ਵੀ ਨਾ ਸਕੇ। ਉਨ੍ਹਾਂ ਪਰਲ ਚਿੱਟ ਫ਼ੰਡ ਕੰਪਨੀ ਬਾਰੇ ਦੱਸਿਆ ਕਿ ਪੂਰੇ ਦੇਸ਼ ਵਿਚ ਇਸ ਕੰਪਨੀ ਨੇ ਲਗਭਗ 5 ਕਰੋੜ ਲੋਕਾਂ ਨਾਲ ਠੱਗੀ ਮਾਰੀ ਅਤੇ ਪੰਜਾਬ, ਦਿੱਲੀ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਸਮੇਤ ਆਸਟ੍ਰੇਲੀਆ ਦੇ ਗੋਲਡ ਕੋਸਟ ਵਿਚ ਵੱਡੇ ਪੱਧਰ ‘ਤੇ ਨਾਮੀ-ਬੇਨਾਮੀ ਸੰਪਤੀਆਂ ਬਣਾਈਆਂ ਹਨ।

Check Also

ਭਾਰਤ ’ਚ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਦੀਆਂ ਵੋਟਾਂ ਭਲਕੇ

13 ਸੂਬਿਆਂ ਦੀਆਂ 88 ਸੀਟਾਂ ’ਤੇ ਹੋਵੇਗੀ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ …