15.1 C
Toronto
Tuesday, September 15, 2026
spot_img
Homeਪੰਜਾਬਸਿਆਚਿਨ ਗਲੇਸ਼ੀਅਰ ਵਿਚ ਬਰਫ ਹੇਠਾਂ ਦੱਬਣ ਨਾਲ ਪੰਜਾਬ ਦੇ 3 ਜਵਾਨ ਹੋਏ...

ਸਿਆਚਿਨ ਗਲੇਸ਼ੀਅਰ ਵਿਚ ਬਰਫ ਹੇਠਾਂ ਦੱਬਣ ਨਾਲ ਪੰਜਾਬ ਦੇ 3 ਜਵਾਨ ਹੋਏ ਸ਼ਹੀਦ

ਸਿਆਚਿਨ ਗਲੇਸ਼ੀਅਰ ਵਿਚ ਬਰਫ ਹੇਠਾਂ ਦੱਬਣ ਨਾਲ ਪੰਜਾਬ ਦੇ 3 ਜਵਾਨ ਹੋਏ ਸ਼ਹੀਦਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸਸਕਾਰ
ਚੰਡੀਗੜ੍ਹ/ਬਿਊਰੋ ਨਿਊਜ਼
ਸਿਆਚਿਨ ਗਲੇਸ਼ੀਅਰ ਵਿਖੇ ਬਰਫ ਹੇਠਾਂ ਦੱਬਣ ਕਾਰਨ ਪੰਜਾਬ ਦੇ 3 ਅਤੇ ਹਿਮਾਚਲ ਦਾ 1 ਜਵਾਨ ਸ਼ਹੀਦ ਹੋ ਗਿਆ ਸੀ। ਇਨ੍ਹਾਂ ਸ਼ਹੀਦ ਜਵਾਨਾਂ ਵਿਚ ਮੁਕੇਰੀਆਂ ਨੇੜਲੇ ਪਿੰਡ ਸੈਦੋਂ ਦਾ ਸਿਪਾਹੀ ਡਿੰਪਲ ਕੁਮਾਰ, ਬਟਾਲਾ ਦੇ ਪਿੰਡ ਫਤਹਿਗੜ੍ਹ ਚੂੜੀਆਂ ਦੇ ਨਾਇਕ ਮਨਿੰਦਰ ਸਿੰਘ, ਮਲੇਰਕੋਟਲਾ ਦੇ ਗੁਆਰਾ ਪਿੰਡ ਦੇ ਸਿਪਾਹੀ ਵੀਰਪਾਲ ਸਿੰਘ ਤੇ ਹਿਮਾਚਲ ਦੇ ਸੋਲਨ ਦੇ ਸਿਪਾਹੀ ਮਹੀਸ਼ ਕੁਮਾਰ ਸ਼ਾਮਲ ਹਨ। ਸਿਪਾਹੀ ਵੀਰਪਾਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਉਸਦੇ ਪਿੰਡ ਗੁਆਰਾ ਵਿਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜ ਕੇ ਸਮਾਜਿਕ, ਧਾਰਮਿਕ, ਸਿਆਸੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸੇ ਤਰ੍ਹਾਂ ਸ਼ਹੀਦ ਮਨਿੰਦਰ ਸਿੰਘ ਦਾ ਵੀ ਫਤਿਹਗੜ੍ਹ ਚੂੜੀਆਂ ਵਿਚ ਗਮਗੀਨ ਮਾਹੌਲ ਵਿਚ ਸਸਕਾਰ ਕਰ ਦਿੱਤਾ ਅਤੇ ਇਸ ਮੌਕੇ ਹਰ ਅੱਖ ਨਮ ਦੇਖੀ ਗਈ।

RELATED ARTICLES
POPULAR POSTS