ਡਾਕਟਰਾਂ ਨੇ ਐਲਾਨਿਆ ਹੋਇਆ ਹੈ ਮ੍ਰਿਤਕ
ਜਲੰਧਰ/ਬਿਊਰੋ ਨਿਊਜ਼
ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਦੇ ਮੁਖੀ ਆਸ਼ੂਤੋਸ਼ ਦੀ ਸਮਾਧੀ ਦੇ ਅੱਜ ਛੇ ਸਾਲ ਪੂਰੇ ਹੋ ਗਏ ਹਨ। ਧਿਆਨ ਰਹੇ ਕਿ 29 ਜਨਵਰੀ 2014 ਨੂੰ ਆਸ਼ੂਤੋਸ਼ ਦਾ ਦੇਹਾਂਤ ਹੋ ਗਿਆ ਸੀ, ਜਦਕਿ ਉਸਦੇ ਸ਼ਰਧਾਲੂਆਂ ਦਾ ਮੰਨਣਾ ਸੀ ਕਿ ਉਹ ਸਮਾਧੀ ਵਿਚ ਚਲੇ ਗਏ ਹਨ ਅਤੇ ਉਦੋਂ ਤੋਂ ਹੀ ਆਸ਼ੂਤੋਸ਼ ਦੇ ਮ੍ਰਿਤਕ ਸਰੀਰ ਨੂੰ ਸਖਤ ਸੁਰੱਖਿਆ ਹੇਠ ਰੱਖਿਆ ਗਿਆ ਹੈ। ਡਾਕਟਰਾਂ ਦੀ ਟੀਮ ਨੇ ਉਦੋਂ ਹੀ ਆਸ਼ੂਤੋਸ਼ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਅਤੇ ਸੇਵਾਦਾਰਾਂ ਨੇ ਡਾਕਟਰਾਂ ਦੇ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਮਹਾਰਾਜ ਤਾਂ ਗੂੜ੍ਹੀ ਸਮਾਧੀ ਵਿਚ ਚਲੇ ਗਏ ਹਨ। ਅਜੇ ਤੱਕ ਵੀ ਆਸ਼ੂਤੋਸ਼ ਨੂੰ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ, ਜਿੱਥੇ ਕੁਝ ਖਾਸ ਸੇਵਾਦਾਰਾਂ ਨੂੰ ਜਾਣ ਦੀ ਇਜਾਜ਼ਤ ਹੈ। ਧਿਆਨ ਰਹੇ ਕਿ ਦਿਵਿਆ ਜੋਤੀ ਸੰਸਥਾਨ ਦੀਆਂ ਦੇਸ਼ ਅਤੇ ਵਿਦੇਸ਼ਾਂ ਵਿਚ 350 ਤੋਂ ਜ਼ਿਆਦਾ ਬ੍ਰਾਂਚਾਂ ਹਨ, ਜਿੱਥੇ ਰਾਜਨੀਤਕ ਆਗੂ ਵੀ ਹਾਜ਼ਰੀਆਂ ਭਰਦੇ ਰਹੇ ਹਨ।
Check Also
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …