ਪਰਮਾਮੈਂਟ ਡੀਜੀਪੀ ਵੀ.ਕੇ. ਭਾਵਰਾ ਦੀਆਂ ਛੁੱਟੀਆਂ ਹੋਈਆਂ ਖਤਮ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਵਿਚ ਡੀਜੀਪੀ ਦੀ ਕੁਰਸੀ ਲਈ ਨਵੀਂ ਜੰਗ ਸ਼ੁਰੂ ਹੋ ਗਈ ਹੈ। ਡੀਜੀਪੀ ਵੀ.ਕੇ. ਭਾਵਰਾ ਦੀਆਂ ਛੁੱਟੀਆਂ ਖਤਮ ਹੋ ਗਈਆਂ ਹਨ ਅਤੇ ਉਨ੍ਹਾਂ ਨੇ ਛੁੱਟੀਆਂ ਹੋਰ ਨਹੀਂ ਵਧਾਈਆਂ। ਅਜਿਹੇ ਵਿਚ ਭਾਵਰਾ ਜੇਕਰ ਵਾਪਸ ਪਰਤਦੇ ਹਨ ਤਾਂ ਫਿਰ ਉਹ ਡੀਜੀਪੀ ਦੀ ਕੁਰਸੀ ’ਤੇ ਆ ਜਾਣਗੇ। ਇਸ ਤੋਂ ਪਹਿਲਾਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਗੌਰਵ ਯਾਦਵ ਨੂੰ ਪੰਜਾਬ ਦਾ ਕਾਰਜਕਾਰੀ ਡੀਜੀਪੀ ਲਗਾਇਆ ਹੋਇਆ ਹੈ। ਇਸ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ.ਕੇ. ਭਾਵਰਾ ’ਤੇ ਦਬਾਅ ਬਣਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਵੀ.ਕੇ. ਭਾਵਰਾ ਅਤੇ ਪੰਜਾਬ ਪੁਲਿਸ ਵਲੋਂ ਇਸ ਸਬੰਧੀ ਕੋਈ ਬਿਆਨ ਸਾਹਮਣੇ ਨਹੀਂ ਆ ਰਿਹਾ। ਧਿਆਨ ਰਹੇ ਕਿ ਵੀ.ਕੇ. ਭਾਵਰਾ ਨੂੰ ਪਿਛਲੀ ਕਾਂਗਰਸ ਸਰਕਾਰ ਨੇ ਡੀਜੀਪੀ ਲਗਾਇਆ ਸੀ ਅਤੇ ਯੂਪੀਐਸਸੀ ਦੇ ਪੈਨਲ ਤੋਂ ਬਾਅਦ ਭਾਵਰਾ ਦੀ ਨਿਯੁਕਤੀ ਹੋਈ ਸੀ। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੀ ਉਹ ਇਸ ਅਹੁਦੇ ’ਤੇ ਬਣੇ ਰਹੇ। ਜਦੋਂ ਆਮ ਆਦਮੀ ਪਾਰਟੀ ਸੰਗਰੂਰ ਤੋਂ ਲੋਕ ਸਭਾ ਚੋਣ ਹਾਰ ਗਈ ਤਾਂ ਭਾਵਰਾ ਛੁੱਟੀ ’ਤੇ ਚਲੇ ਗਏ ਸਨ। ਉਹ ਸੈਂਟਰਲ ਡੈਪੂਟੇਸ਼ਨ ’ਤੇ ਜਾਣਾ ਚਾਹੁੰਦੇ ਸਨ, ਪਰ ਇਹ ਸੰਭਵ ਨਹੀਂ ਹੋਇਆ। ਹੁਣ ਭਾਵਰਾ ਆਉਂਦੀ 4 ਸਤੰਬਰ ਨੂੰ ਵਾਪਸ ਪਰਤ ਰਹੇ ਹਨ।