Breaking News
Home / ਕੈਨੇਡਾ / Front / ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਅੰਦੋਲਨ ਦੇ 200 ਦਿਨ ਹੋਏ ਪੂਰੇ

ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਅੰਦੋਲਨ ਦੇ 200 ਦਿਨ ਹੋਏ ਪੂਰੇ


ਸਰਵਣ ਸਿੰਘ ਪੰਧੇਰੇ ਨੇ ਕੇਂਦਰ ਸਰਕਾਰ ਕੋਲੋਂ ਰਸਤਾ ਖੋਲ੍ਹਣ ਦੀ ਕੀਤੀ ਮੰਗ
ਸ਼ੰਭੂ/ਬਿਊਰੋ ਨਿਊਜ਼ : ਪੰਜਾਬ ਦੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਅੱਜ 200 ਦਿਨ ਪੂਰੇ ਹੋ ਗਏ ਹਨ। ਜਿਸ ਦੇ ਚਲਦਿਆਂ ਕਿਸਾਨਾਂ ਵੱਲੋਂ ਅੱਜ ਦੋਵੇਂ ਬਾਰਡਰ ’ਤੇ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੈਂ ਸ਼ੰਭੂ ਬਾਰਡਰ ਮੋਰਚੇ ਦੀ ਸਟੇਜ ਤੋਂ ਬੋਲ ਰਿਹਾ ਹਾਂ। ਉਨ੍ਹਾਂ ਕਿਹਾ ਕਿ 13 ਫਰਵਰੀ ਤੋਂ ਸ਼ੁਰੂ ਹੋਗਏ ਕਿਸਾਨੀ ਅੰਦੋਲਨ ਦੇ ਅੱਜ 200 ਦਿਨ ਪੂਰੇ ਹੋ ਗਏ ਹਨ ਅਤੇ ਲੱਖਾਂ ਕਿਸਾਨ ਇੱਥੇ ਅਤੇ ਖਨੌਰੀ ਤੇ ਹੋਰ ਸਰਹੱਦਾਂ ’ਤੇ ਇਕੱਠੇ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਵਿਨੇਸ਼ ਫੋਗਾਟ ਦਾ ਸੁਨੇਹਾ ਮਿਲਿਆ ਹੈ, ਉਹ ਵੀ ਇਥੇ ਪੁੱਜਣਗੇ ਤੇ ਅਸੀਂ ਉਨ੍ਹਾਂ ਦਾ ਸਨਮਾਨ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਅੱਜ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਾਂਗੇ ਕਿ ਇਹ ਰਸਤਾ ਖੋਲ੍ਹਿਆ ਜਾਵੇ ਅਤੇ ਸਾਨੂੰ ਦਿੱਲੀ ਜਾਣ ਦੀ ਇਜਾਜ਼ਤ ਦਿੱਤੀ ਜਾਵੇ, ਜਿਥੇ ਅਸੀਂ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਦੇ ਨਾਲ-ਨਾਲ ਹੋਰ ਮੰਗਾਂ ਕਰ ਸਕੀਏ।

 

Check Also

ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ’ਚ ਭਾਰਤ ਨੇ ਪਾਕਿਸਤਾਨ 2-1 ਨਾਲ ਹਰਾਇਆ

ਦੋਵੇਂ ਗੋਲ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ ਨਵੀਂ ਦਿੱਲੀ/ਬਿਊਰੋ ਨਿਊਜ਼ : …