Breaking News
Home / ਭਾਰਤ / ਨਰਿੰਦਰ ਮੋਦੀ ਵਿਰੁੱਧ ਭਾਜਪਾ ‘ਚੋਂ ਹੀ ਆਵਾਜ਼ਾਂ ਉਠਣ ਲੱਗੀਆਂ

ਨਰਿੰਦਰ ਮੋਦੀ ਵਿਰੁੱਧ ਭਾਜਪਾ ‘ਚੋਂ ਹੀ ਆਵਾਜ਼ਾਂ ਉਠਣ ਲੱਗੀਆਂ

ਨੋਟਬੰਦੀ ਕਾਲੇ ਧਨ ਨੂੰ ਸਫੇਦ ਕਰਨ ਦੀ ਸੀ ਵੱਡੀ ਸਕੀਮ
ਨਵੀਂ ਦਿੱਲੀ : ਯਸ਼ਵੰਤ ਸਿਨ੍ਹਾ ਤੋਂ ਬਾਅਦ ਇੱਕ ਵਾਰ ਫਿਰ ਭਾਜਪਾ ਦੇ ਅੰਦਰੋਂ ਹੀ ਨਰਿੰਦਰ ਮੋਦੀ ਸਰਕਾਰ ਖਿਲਾਫ ਆਵਾਜ਼ ਚੁੱਕੀ ਗਈ ਹੈ। ਹੁਣ ਵਾਜਪਾਈ ਸਰਕਾਰ ਵਿਚ ਮੰਤਰੀ ਰਹੇ ਅਰੁਣ ਸ਼ੌਰੀ ਨੇ ਹਮਲਾ ਬੋਲਿਆ ਹੈ। ਸ਼ੌਰੀ ਨੇ ਕਿਹਾ ਕਿ ਨੋਟਬੰਦੀ ਕਾਲੇ ਧਨ ਨੂੰ ਸਫੇਦ ਕਰਨ ਦੀ ਸਰਕਾਰ ਦੀ ਵੱਡੀ ਸਕੀਮ ਸੀ। ਜਿਸ ਕੋਲ ਵੀ ਕਾਲਾ ਧਨ ਸੀ, ਉਸ ਨੇ ਨੋਟਬੰਦੀ ਵਿਚ ਉਸ ਨੂੰ ਸਫੇਦ ਕਰ ਲਿਆ।
ਸ਼ੌਰੀ ਨੇ ਇਹ ਵੀ ਕਿਹਾ ਕਿ ਵੱਡੇ ਆਰਥਕ ਫੈਸਲੇ ਸਿਰਫ ਢਾਈ ਬੰਦੇ ਲੈ ਰਹੇ ਹਨ। ਉਨ੍ਹਾਂ ਦਾ ਇਸ਼ਾਰਾ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਅਰੁਣ ਜੇਤਲੀ ਵੱਲ ਸੀ। ਅਰੁਣ ਸ਼ੌਰੀ ਨੇ ਕਿਹਾ ਕਿ ਨੋਟਬੰਦੀ ਕਾਲੇ ਧਨ ਨੂੰ ਸਫੇਦ ਕਰਨ ਲਈ ਸਰਕਾਰ ਵੱਲੋਂ ਚਲਾਈ ਗਈ ਸਭ ਤੋਂ ਵੱਡੀ ਸਕੀਮ ਸੀ। ਆਰਬੀਆਈ ਨੇ ਕਿਹਾ ਕਿ ਨੋਟਬੰਦੀ ਮਗਰੋਂ 99 ਫੀਸਦੀ ਪੁਰਾਣੇ ਨੋਟ ਵਾਪਸ ਆ ਗਏ ਹਨ। ਮਤਲਬ ਸਾਫ ਹੈ ਕਿ ਨੋਟਬੰਦੀ ਨਾਲ ਕਾਲਾ ਧਨ ਸਫੇਦ ਹੋ ਗਿਆ।

 

Check Also

ਮਨੀਪੁਰ ਦੇ ਜਿਰੀਬਾਮ ’ਚ ਫਿਰ ਤੋਂ ਭੜਕੀ ਹਿੰਸਾ

5 ਵਿਅਕਤੀਆਂ ਦੀ ਹੋਈ ਮੌਤ ਇੰਫਾਲ/ਬਿਊਰੋ ਨਿਊਜ਼ : ਮਨੀਪੁਰ ਵਿਚ ਫਿਰ ਤੋਂ ਹਿੰਸਾ ਭੜਕ ਉਠੀ …