ਮੁੰਬਈ ‘ਚ ਜਾਰੀ ਕਰੂਜ਼ਸ਼ਿਪ ਡਰੱਗ ਪਾਰਟੀ ਕੇਸ ਦੇ ਚਲਦਿਆਂ ਰਾਜ ਦੀ ਖੁਫੀਆ ਟੀਮ ਨੇ ਮੁੰਬਈ ਪੋਰਟ ‘ਤੇ ਛਾਪਾ ਮਾਰਿਆ, ਜਿੱਥੋਂ ਇਕ ਕਨਟੇਨਰ ਵਿਚੋਂ 25 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਦੀ ਕੀਮਤ 125 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਮਾਮਲੇ ‘ਚ ਡੀਆਰਈ ਮੁੰਬਈ ਵੱਲੋਂ ਪੋਰਟ ‘ਤੇ ਛਾਪੇਮਾਰੀ ਤੋਂ ਬਾਅਦ ਨਵੀਂ ਮੁੰਬਈ ਦੇ 62 ਸਾਲਾ ਕਾਰੋਬਾਰੀ ਜਯੇਸ਼ ਸਾਂਘਵੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਂਘਵੀ ‘ਤੇ ਆਰੋਪ ਹੈ ਕਿ ਉਹ ਈਰਾਨ ਤੋਂ ਮੂੰਗਫਲੀ ਦੇ ਤੇਲ ਦੀ ਖੇਪ ਵਿਚ ਹੈਰੋਇਨ ਛੁਪਾ ਕੇ ਮੁੰਬਈ ਲਿਆਏ ਸਨ। ਡੀ ਆਰ ਆਈ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਨਵੀਂ ਮੁੰਬਈ ਦੇ ਨਹਾਵਾ ਸ਼ੇਵਾ ‘ਚ ਈਰਾਨ ਤੋਂ ਆਏ ਇਕ ਕੰਨਟੇਨਰ ਫੜਿਆ ਗਿਆ ਸੀ ਅਤੇ ਇਸ ਦੀ ਤਲਾਸ਼ੀ ਲੈਣ ਉਪਰੰਤ ਹੈਰੋਇਨ ਬਰਾਮਦ ਹੋਈ ਹੈ।