Breaking News
Home / ਭਾਰਤ / ਹਿੰਡਨ ਏਅਰਬੇਸ ‘ਤੇ ਜੰਗੀ ਹੈਲੀਕਾਪਟਰ ਹਵਾਈ ਫੌਜ ਵਿਚ ਕੀਤੇ ਸ਼ਾਮਲ

ਹਿੰਡਨ ਏਅਰਬੇਸ ‘ਤੇ ਜੰਗੀ ਹੈਲੀਕਾਪਟਰ ਹਵਾਈ ਫੌਜ ਵਿਚ ਕੀਤੇ ਸ਼ਾਮਲ

ਹਵਾਈ ਫੌਜ ਨੂੰ ਮਿਲੇ 4 ਅਪਾਚੇ ਹੈਲੀਕਾਪਟਰ, ਸਤੰਬਰ ਮਹੀਨੇ ਪਠਾਨਕੋਟ ‘ਚ ਹਵਾਈ ਫੌਜ ਵਿਚ ਹੋਣਗੇ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼ :ਅਮਰੀਕੀ ਜਹਾਜ਼ ਕੰਪਨੀ ਬੋਇੰਗ ਨੇ ਭਾਰਤੀ ਹਵਾਈ ਫੌਜ ਨੂੰ 4 ਅਪਾਚੇ ਜੰਗੀ ਹੈਲੀਕਾਪਟਰਾਂ ਦੀ ਪਹਿਲੀ ਖੇਪ ਸੌਂਪ ਦਿੱਤੀ ਹੈ। ਭਾਰਤ ਨੂੰ ਮਿਲਣ ਵਾਲੇ ਕੁੱਲ 22 ਹੈਲੀਕਾਪਟਰਾਂ ਵਿਚੋਂ 4 ਹੋਰ ਹੈਲੀਕਾਪਟਰਾਂ ਦੀ ਦੂਜੀ ਖੇਪ ਅਗਲੇ ਹਫਤੇ ਮਿਲੇਗੀ। ਇਸ ਹੈਲੀਕਾਪਟਰ ਦੇ ਸ਼ਾਮਲ ਹੋਣ ਨਾਲ ਭਾਰਤ ਦੀ ਦੁਸ਼ਮਣ ਦੇ ਘਰ ਵਿਚ ਵੜ ਕੇ ਮਾਰ ਕਰਨ ਦੀ ਸਮਰੱਥਾ ਹੋਰ ਵਧੀ ਹੈ।
ਏਐਚ-64 ਅਪਾਚੇ ਹੈਲੀਕਾਪਟਰਾਂ ਦੀ ਪਹਿਲੀ ਖੇਪ ਦੀ ਸਪਲਾਈ ਸ਼ਨੀਵਾਰ ਨੂੰ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ‘ਤੇ ਹੋਈ ਹੈ। ਅਰਬਾਂ ਡਾਲਰ ਦਾ ਇਹ ਸੌਦਾ ਹੋਣ ਤੋਂ ਚਾਰ ਸਾਲ ਬਾਅਦ ਭਾਰਤੀ ਹਵਾਈ ਫੌਜ ਨੂੰ ਪਹਿਲੀ ਖੇਪ ਮਿਲੀ ਹੈ।
ਬੋਇੰਗ ਮੁਤਾਬਕ ਅਪਾਚੇ ਦੀ ਪਹਿਲੀ ਖੇਪ ਭਾਰਤ ਪੁੱਜ ਚੁੱਕੀ ਹੈ।
ਅਗਲੇ ਹਫਤੇ ਭਾਰਤੀ ਹਵਾਈ ਫੌਜ ਨੂੰ ਦੂਜੀ ਖੇਪ ਮਿਲੇਗੀ। ਉਸ ਤੋਂ ਬਾਅਦ ਸਤੰਬਰ ਇਨ੍ਹਾਂ ਅੱਠਾਂ ਹੈਲੀਕਾਪਟਰਾਂ ਨੂੰ ਰਸਮੀ ਤੌਰ ‘ਤੇ ਪਠਾਨਕੋਟ ਹਵਾਈ ਫੌਜ ਸਟੇਸ਼ਨ ‘ਤੇ ਹਵਾਈ ਫੌਜ ਵਿਚ ਸ਼ਾਮਲ ਕੀਤਾ ਜਾਵੇਗਾ। ਬੋਇੰਗ ਅਨੁਸਾਰ ਸਾਲ 2020 ਤੱਕ ਯਾਨੀ ਅਗਲੇ ਸਾਲ ਤੱਕ ਭਾਰਤੀ ਹਵਾਈ ਫੌਜ ਕੋਲ 22 ਅਪਾਚੇ ਹੈਲੀਕਾਪਟਰਾਂ ਦੀ ਪੂਰੀ ਫਲੀਟ ਹੋਵੇਗੀ।
ਇਨ੍ਹਾਂ ਹੈਲੀਕਾਪਟਰਾਂ ਨੂੰ ਤੈਅ ਸਮੇਂ ਤੋਂ ਪਹਿਲਾਂ ਭਾਰਤ ਨੂੰ ਸੌਂਪਿਆ ਜਾ ਰਿਹਾ ਹੈ। ਇਸ ਹੈਲੀਕਾਪਟਰ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਜੰਗੀ ਖੇਤਰ ਦੇ ਹਰ ਹਾਲਾਤ ਨਾਲ ਟਿਕਿਆ ਰਹਿ ਸਕੇ। ਅਪਾਚੇ ਦਾ ਸਭ ਤੋਂ ਕ੍ਰਾਂਤੀਕਾਰੀ ਫੀਚਰ ਹੈ, ਇਸਦਾ ਹੈਲਮੈਟ ਮਾਊਂਟਿਡ ਡਿਸਪਲੇ ਇੰਟਿਗ੍ਰੇਟਿਡ ਹੈਲਮੈਟ ਤੇ ਡਿਸਪਲੇ ਸਾਈਟਿੰਗ ਸਿਸਟਮ। ਇਸਦੀ ਮੱਦਦ ਨਾਲ ਪਾਇਲਟ ਹੈਲੀਕਾਪਟਰ ਵਿਚ ਲੱਗੀ ਆਟੋਮੈਟਿਕ ਐਮ 30 ਚੇਨ ਗੰਨ ਨੂੰਆਪਣੇ ਦੁਸ਼ਮਣ ਉਤੇ ‘ਟਾਰਗਟ’ ਕਰ ਸਕਦਾ ਹੈ।
ਦੋ ਤਰ੍ਹਾਂ ਦੀਆਂ ਮਿਜ਼ਾਈਲਾਂ ਨਾਲ ਹੈ ਲੈਸ
ਅਪਾਚੇ ਹੈਲੀਕਾਪਟਰ ਵਿਚ ਹੈਲਿਫਾਇਰ ਤੇ ਸਿਟ੍ਰਿੰਗਰ ਮਿਜ਼ਾਈਲਾਂ ਲੱਗੀਆਂ ਹਨ ਤੇ ਦੋਵੇਂ ਪਾਸੇ 3 ਕਿਊ ਐਮਐਮ ਦੀਆਂ ਦੋ ਗੰਨਾਂ ਹਨ। ਇਨ੍ਹਾਂ ਮਿਜ਼ਾਈਲਾਂ ਦਾ ਪੋਲੋਡ ਏਨਾ ਤੇਜ਼ ਵਿਸਫੋਟਕਾਂ ਨਾਲ ਭਰਿਆ ਹੁੰਦਾ ਹੈ ਕਿ ਦੁਸ਼ਮਣ ਬਚ ਕੇ ਨਹੀਂ ਨਿਕਲ ਸਕਦਾ। ਇਨ੍ਹਾਂ ਵਿਚ ਦੋ ਜਨਰਲ ਇਲੈਕਟ੍ਰਿਕ ਟੀ700 ਟਰਬੋਸ਼ੈਫਟ ਇੰਜਣ ਹਨ ਅਤੇ ਅਗਲੇ ਪਾਸੇ ਇਕ ਸੈਂਸਰ ਫਿਟ ਹੈ। ਇਸ ਕਾਰਨ ਇਹ ਹਨੇਰੇ ਵਿਚ ਵੀ ਉਡਾਣ ਭਰ ਸਕਦਾ ਹੈ। ਇਸਦਾ ਵਜ਼ਨ 5,166 ਕਿਲੋਗ੍ਰਾਮ ਹੈ ਤੇ ਇਸ ਵਿਚ ਪਾਇਲਟਾਂ ਲਈ ਦੋ ਸੀਟਾਂ ਹੁੰਦੀਆਂ ਹਨ।
ਦੁਨੀਆ ਭਰ ‘ਚ ਵੇਚੇ ਗਏ ਹਨ 2200 ਅਪਾਚੇ
ਏਐਚ-64 ਅਪਾਚੇ ਦੁਨੀਆ ਦਾ ਸਭ ਤੋਂ ਐਡਵਾਂਸ ਬਹੁਮੰਤਰੀ ਜੰਗੀ ਹੈਲੀਕਾਪਟਰ ਹੈ ਤੇ ਇਸ ਦੀ ਵਰਤੋਂ ਅਮਰੀਕੀ ਫੌਜ ਕਰਦੀ ਹੈ। ਬੋਇੰਗ ਕੰਪਨੀ ਨੇ ਹੁਣ ਤੱਕ 2200 ਅਪਾਚੇ ਹੈਲੀਕਾਪਟਰਾਂ ਨੂੰ ਦੁਨੀਆ ਭਰ ਦੇ ਦੇਸ਼ਾਂ ਨੂੰ ਵੇਚਿਆ ਹੈ।
ਅਮਰੀਕਾ ਤੋਂ ਇਲਾਵਾ ਇਜ਼ਰਾਈਲ, ਮਿਸਰ ਤੇ ਨੀਦਰਲੈਂਡ ਦੀਆਂ ਫੌਜਾਂ ਇਸਦੀ ਵਰਤੋਂ ਕਰਦੀਆਂ ਹਨ। ਅਪਾਚੇ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ, ਜੋ ਦੁਸ਼ਮਣ ਦੀ ਕਿਲ੍ਹੇਬੰਦੀ ਨੂੰ ਤੋੜ ਕੇ ਉਸ ਦੀ ਹੱਦ ਵਿਚ ਵੜ ਕੇ ਹਮਲਾ ਕਰਨ ਦੇ ਸਮਰੱਥ ਹੈ।

Check Also

ਭਾਰਤ ਦੇ 10 ਸੂਬਿਆਂ ’ਚ 96 ਸੀਟਾਂ ’ਤੇ ਚੌਥੇ ਗੇੜ ਤਹਿਤ ਵੋਟਾਂ ਭਲਕੇ ਸੋਮਵਾਰ ਨੂੰ

ਪੰਜਾਬ ’ਚ 1 ਜੂਨ ਨੂੰ ਹੋਵੇਗੀ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ ਲਈ …