Breaking News
Home / ਭਾਰਤ / ਰਜਨੀਕਾਂਤ 31 ਦਸੰਬਰ ਨੂੰ ਨਵੀਂ ਰਾਜਨੀਤਕ ਪਾਰਟੀ ਦਾ ਕਰਨਗੇ ਐਲਾਨ

ਰਜਨੀਕਾਂਤ 31 ਦਸੰਬਰ ਨੂੰ ਨਵੀਂ ਰਾਜਨੀਤਕ ਪਾਰਟੀ ਦਾ ਕਰਨਗੇ ਐਲਾਨ

ਤਾਮਿਲ ਰਾਜਨੀਤੀ ਵਿਚ ਛੇਵੇਂ ਅਦਾਕਾਰ ਦੀ ਐਂਟਰੀ
ਨਵੀਂ ਦਿੱਲੀ : ਦੱਖਣ ਭਾਰਤ ਦੇ ਸੁਪਰ ਸਟਾਰ ਰਜਨੀਕਾਂਡ ਨੇ ਰਾਜਨੀਤਕ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ 2021 ਵਿਚ ਵਿਧਾਨ ਸਭਾ ਚੋਣਾਂ ਲੜਨ ਦਾ ਵੀ ਐਲਾਨ ਕੀਤਾ। ਫਿਲਮ ਅਦਾਕਾਰ ਨੇ ਕਿਹਾ ਕਿ ਆਉਂਦੀ 31 ਦਸੰਬਰ ਨੂੰ ਨਵੀਂ ਰਾਜਨੀਤਕ ਪਾਰਟੀ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਅਸੀਂ ਸਖਤ ਮਿਹਨਤ ਕਰਾਂਗੇ ਤੇ ਜਿੱਤ ਵੀ ਪ੍ਰਾਪਤ ਕਰਾਂਗੇ। ਜ਼ਿਕਰਯੋਗ ਹੈ ਕਿ ਰਜਨੀਕਾਂਤ ਪਿਛਲੇ ਕਈ ਮਹੀਨਿਆਂ ਤੋਂ ਰਾਜਨੀਤੀ ਵਿਚ ਸਰਗਰਮ ਹਨ, ਪਰ ਉਨ੍ਹਾਂ ਪਹਿਲੀ ਵਾਰ ਸਿਆਸੀ ਪਾਰੀ ਨੂੰ ਲੈ ਕੇ ਪੱਤੇ ਖੋਲ੍ਹੇ ਹਨ। ਪਾਰਟੀ ਬਣਾਉਣ ਅਤੇ ਵਿਧਾਨ ਸਭਾ ਚੋਣਾਂ ਮੌਕੇ ਮੈਦਾਨ ਵਿਚ ਨਿੱਤਰਨ ਦੇ ਐਲਾਨ ਤੋਂ ਬਾਅਦ ਤਾਮਿਲਨਾਡੂ ਦੀ ਰਾਜਨੀਤੀ ਵਿਚ ਇਕ ਹੋਰ ਫਿਲਮ ਅਦਾਕਾਰ ਦੀ ਐਂਟਰੀ ਹੋ ਜਾਵੇਗੀ। ਇਸ ਤੋਂ ਪਹਿਲਾਂ ਵੀ ਕਈ ਫਿਲਮੀ ਕਲਾਕਾਰ ਰਾਜਨੀਤੀ ਵਿਚ ਕਾਮਯਾਬੀ ਹਾਸਲ ਕਰ ਚੁੱਕੇ ਹਨ।

Check Also

ਅਰਵਿੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ ਅਦਾਲਤ ਨੇ 23 ਅਪ੍ਰੈਲ ਤੱਕ ਵਧਾਈ

ਸੁਪਰੀਮ ਕੋਰਟ ਨੇ ਕੇਜਰੀਵਾਲ ਦੀ ਅਰਜ਼ੀ ’ਤੇ ਈਡੀ ਨੂੰ ਨੋਟਿਸ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ …