ਕਿਹਾ, ਜੇਕਰ ਤਾਜ ਮਹਿਲ ਦੀ ਸੰਭਾਲ ਨਹੀਂ ਹੋ ਸਕਦੀ ਤਾਂ ਇਸ ਨੂੰ ਢਾਹ ਦਿਓ
ਨਵੀਂ ਦਿੱਲੀ/ਬਿਊਰੋ ਨਿਊਜ਼ :ਸੁਪਰੀਮ ਕੋਰਟ ਨੇ ਕੇਂਦਰ ਤੇ ਉਤਰ ਪ੍ਰਦੇਸ਼ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਤਾਜ ਮਹਿਲ ਦੀ ਸੰਭਾਲ ਨਹੀ ਹੋ ਸਕਦੀ ਤਾਂ ਇਸ ਨੂੰ ਢਾਹ ਦਿੱਤਾ ਜਾਵੇ ਜਾਂ ਫਿਰ ਬੰਦ ਕਰ ਦਿੱਤਾ ਜਾਵੇ। ਸੁਪਰੀਮ ਕੋਰਟ ਨੇ ਕੇਂਦਰ ਕੋਲੋਂ ਪੁੱਛਿਆ ਕਿ ਵਿਰਾਸਤ ਨੂੰ ਬਚਾਉਣ ਲਈ ਕੀ ਕਦਮ ਚੁੱਕੇ ਹਨ। ਹੁਣ ਇਸ ਮਾਮਲੇ ‘ਤੇ 31 ਜੁਲਾਈ ਤੋਂ ਹਰ ਰੋਜ਼ ਸੁਣਵਾਈ ਹੋਵੇਗੀ। ਮਾਨਯੋਗ ਜਸਟਿਸ ਮਦਨ ਬੀ. 2ਲੋਕੁਰ ਅਤੇ ਜਸਟਿਸ ਦੀਪਕ ਗੁਪਤਾ ਦੀ ਬੈਂਚ ਨੇ ਕਿਹਾ ਕਿ ਤਾਜ ਮਹਿਲ ਪ੍ਰਤੀ ਕੇਂਦਰ ਸਰਕਾਰ, ਪੁਰਾਤਿਤਵ ਵਿਭਾਗ ਅਤੇ ਉਤਰ ਪ੍ਰਦੇਸ਼ ਸਰਕਾਰ ਦਾ ਰਵੱਈਆ ਬੇਹੱਦ ਸੁਸਤ ਹੈ।ਅਦਾਲਤ ਨੇ ਕਿਹਾ ਕਿ ਪੈਰਸ ਦਾ ਏਫਿਲ ਟਾਵਰ ਇਕ ਟੀਵੀ ਟਾਵਰ ਵਾਂਗ ਦਿਸਦਾ ਹੈ, ਇਸ ਨੂੰ ਵੱਡੀ ਗਿਣਤੀ ਵਿਚ ਲੋਕ ਦੇਖਣ ਪਹੁੰਚਦੇ ਹਨ ਅਤੇ ਤਾਜ ਮਹਿਲ ਏਫਿਲ ਟਾਵਰ ਤੋਂ ਜ਼ਿਆਦਾ ਸੁੰਦਰ ਹੈ। ਜੇਕਰ ਇਸਦੀ ਦੇਖਭਾਲ ਸਹੀ ਤਰੀਕੇ ਨਾਲ ਹੁੰਦੀ ਰਹੀ ਤਾਂ ਇਹ ਸਾਡੀ ਵਿਦੇਸ਼ੀ ਮੁਦਰਾ ਦੀ ਸਮੱਸਿਆ ਨੂੰ ਖਤਮ ਕਰ ਸਕਦਾ ਹੈ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …