20.3 C
Toronto
Monday, September 14, 2026
spot_img
Homeਜੀ.ਟੀ.ਏ. ਨਿਊਜ਼ਟੋਰਾਂਟੋ ਪੁਲਿਸ ਦਾ ਮੰਨਣਾ : ਕਾਰ ਨੂੰ ਜਾਣ ਬੁਝ ਕੇ ਪੁਲ ਤੋਂ...

ਟੋਰਾਂਟੋ ਪੁਲਿਸ ਦਾ ਮੰਨਣਾ : ਕਾਰ ਨੂੰ ਜਾਣ ਬੁਝ ਕੇ ਪੁਲ ਤੋਂ ਲਟਕਾਇਆ ਗਿਆ

ਟੋਰਾਂਟੋ ਪੁਲਿਸ ਦਾ ਮੰਨਣਾ : ਕਾਰ ਨੂੰ ਜਾਣ ਬੁਝ ਕੇ ਪੁਲ ਤੋਂ ਲਟਕਾਇਆ ਗਿਆਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਪੁਲਿਸ ਨੇ ਬੁੱਧਵਾਰ ਸਵੇਰੇ ਗਸ਼ਤ ਦੌਰਾਨ ਇਕ ਰਾਜ ਮਾਰਗ ਕੋਲ ਪੁਲ ਤੋਂ ਲਟਕ ਰਹੀ ਸੜੀ ਹੋਈ ਕਾਰ ਨੂੰ ਦੇਖਣ ਤੋਂ ਬਾਅਦ ਕਿਹਾ ਕਿ ਹੋ ਸਕਦਾ ਹੈ ਕਿ ਇਹ ਕਿਸੇ ਦੀ ਸ਼ਰਾਰਤ ਹੋਵੇ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਕਾਰ ਇਕ ਫਿਲਮ ਸ਼ੂਟਿੰਗ ਦਾ ਹਿੱਸਾ ਹੈ, ਜਿਸ ਨੂੰ ਬਾਅਦ ਵਿਚ ਇਥੋਂ ਹਟਾਇਆ ਨਹੀਂ ਗਿਆ।ਵਿਕਟਰ ਕਵਾਂਗ ਜਿਨ੍ਹਾਂ ਨੇ ਸਵੇਰ ਦੀ ਯਾਤਰਾ ਦੌਰਾਨ 911 ‘ਤੇ ਕੀਤਾ ਸੀ, ਕਹਿੰਦੇ ਹਨ ਕਿ ਪੁਲਿਸ ਨੇ ਹੁਣ ਪਬਲਿਕ ਮਿਸਚੀਫ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਤੇ ਇਸ ‘ਚ ਆਰੋਪ ਤੈਅ ਕੀਤੇ ਜਾਣਗੇ। ਕਵਾਂਗ ਨੇ ਕਿਹਾ ਕਿ ਉਨ੍ਹਾਂ ਨੇ 911 ‘ਤੇ ਫੋਨ ਕੀਤਾ ਤਾਂ ਕਿ ਕੋਈ ਇੱਥੇ ਮੁਸ਼ਕਲ ਵਿਚ ਹੋਵੇ ਤਾਂ ਉਸ ਕੱਢਿਆ ਜਾ ਸਕੇ। ਟੋਰਾਂਟੋ ਦੇ ਮੇਅਰ ਜੋਨ ਟੋਰੀ ਨੇ ਵੀ ਇਸ ਘਟਨਾ ‘ਤੇ ਪ੍ਰਤੀਕਿਰਿਆ ਦਿੱਤੀ ਹੈ।

RELATED ARTICLES
POPULAR POSTS