Breaking News
Home / ਜੀ.ਟੀ.ਏ. ਨਿਊਜ਼ / ਬਰੈਂਪਟਨ ‘ਚ ਫਤਿਹ ਸਿੰਘ ਸਮੇਤ ਤਿੰਨ ਸਿੱਖ ਸਨਮਾਨਿਤ

ਬਰੈਂਪਟਨ ‘ਚ ਫਤਿਹ ਸਿੰਘ ਸਮੇਤ ਤਿੰਨ ਸਿੱਖ ਸਨਮਾਨਿਤ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ-ਓਨਟਾਰੀਓ ਸੂਬੇ ਵਿਚ ਅਪ੍ਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਮਨਾਇਆ ਜਾਂਦਾ ਹੈ। ਪੂਰਾ ਮਹੀਨਾ ਸਿੱਖ ਵਿਰਸੇ ਨਾਲ ਸੰਬੰਧਤ ਬਹੁਤ ਸਾਰੇ ਪ੍ਰੋਗਰਾਮ ਕੀਤੇ ਜਾਂਦੇ ਹਨ। ਸਿੱਖ ਸੰਗੀਤ, ਸਿੱਖ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਅਤੇ ਸਿੱਖ ਇਤਿਹਾਸ ਨਾਲ ਸੰਬੰਧਤ ਤਸਵੀਰਾਂ ਵਿਖਾ ਕੇ ਸਿੱਖ ਵਿਰਸੇ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਮਹੀਨੇ ਦੇ ਆਖਰੀ ਹਫ਼ਤੇ ਸ਼ਹਿਰ ਦੇ ਤਿੰਨ ਵਿਅਕਤੀਆਂ ਨੂੰ ਜੋ ਸੰਗੀਤ, ਜਨ-ਸੇਵਾ ਜਾਂ ਕੋਈ ਹੋਰ ਲੋਕ ਭਲਾਈ ਦਾ ਕੰਮ ਕਰਦੇ ਹਨ, ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਰ੍ਹੇ 26 ਅਪ੍ਰੈਲ ਨੂੰ ਆਪਣੇ ਸਿੱਖੀ ਸਰੂਪ ਵਿਚ ਸਮੁੱਚੇ ਸੰਸਾਰ ਵਿਚ ਰੈਪ ਮਿਊਜ਼ਿਕ ਕਰਕੇ ਪ੍ਰਸਿੱਧ ਹੋਏ ਫ਼ਤਿਹਜੀਤ ਸਿੰਘ ਉਰਫ਼ ਫਤਿਹ ਡੋਅ, ਮਨਜੀਤ ਸਿੰਘ ਬਸਰਾ ਅਤੇ ਪਲਵਿੰਦਰ ਕੌਰ ਨੂੰ ਸਿਟੀ ਵਲੋਂ ਸਨਮਾਨਿਤ ਕੀਤਾ ਗਿਆ ।ਇਹ ਸਮਾਗਮ ਬਰੈਂਪਟਨ ਦੇ ਸਿਟੀ ਹਾਲ ਵਿਚ ਕੀਤਾ ਗਿਆ ਜਿਸ ਵਿਚ ਐਨ ਡੀ ਪੀ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਕੁੰਜੀਵਤ ਭਾਸ਼ਣ ਦਿੱਤਾ। ਫਤਿਹ ਸਿੰਘ ਨੇ ਆਪਣੀ ਦਾੜ੍ਹੀ ਅਤੇ ਦੁਮਾਲੇ ਨਾਲ ਕੇਵਲ ਪੰਜਾਬੀਆਂ ਵਿਚ ਹੀ ਨਹੀਂ ਸਗੋਂ ਦੂਜੀਆਂ ਕਮਿਊਨਿਟੀਆਂ ਵਿਚ ਵੀ ਸਿੱਖਾਂ ਦੀ ਪਛਾਣ ਬਣਾਈ ਹੈ। ਸਾਨੂੰ ਇਸ ਨੌਜਵਾਨ ਤੇ ਬਹੁਤ ਆਸਾਂ ਹਨ।

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …