6.9 C
Toronto
Friday, November 7, 2025
spot_img
Homeਭਾਰਤਖੇਤੀ ਬਿੱਲਾਂ 'ਤੇ ਹੰਗਾਮਾ ਕਰਨ ਵਾਲੇ 8 ਸੰਸਦ ਮੈਂਬਰ ਰਾਜ ਸਭਾ 'ਚੋਂ...

ਖੇਤੀ ਬਿੱਲਾਂ ‘ਤੇ ਹੰਗਾਮਾ ਕਰਨ ਵਾਲੇ 8 ਸੰਸਦ ਮੈਂਬਰ ਰਾਜ ਸਭਾ ‘ਚੋਂ ਮੁਅੱਤਲ

ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਜ ਸਭਾ ਵਿਚ ਵੀ ਲੰਘੇ ਕੱਲ੍ਹ ਕਿਸਾਨ ਵਿਰੋਧੀ ਦੋ ਖੇਤੀ ਬਿੱਲ ਪਾਸ ਹੋ ਗਏ, ਜਿਸਦੀ ਗੂੰਜ ਅੱਜ ਵੀ ਸੰਸਦ ‘ਚ ਸੁਣਾਈ ਦਿੱਤੀ। ਜ਼ਿਕਰਯੋਗ ਹੈ ਕਿ ਕਿਸਾਨ ਵਿਰੋਧੀ ਖੇਤੀ ਬਿੱਲ ਲੋਕ ਸਭਾ ਵਿਚ ਪਹਿਲਾਂ ਹੀ ਪਾਸ ਹੋ ਚੁੱਕੇ ਹਨ ਅਤੇ ਹੁਣ ਸਿਰਫ ਰਾਸ਼ਟਰਪਤੀ ਦੀ ਮੋਹਰ ਲੱਗਣੀ ਬਾਕੀ ਹੈ। ਇਸਦੇ ਚੱਲਦਿਆਂ ਸਭਾਪਤੀ ਵੈਂਕਈਆ ਨਾਇਡੂ ਨੇ ਖੇਤੀ ਬਿੱਲਾਂ ‘ਤੇ ਹੰਗਾਮਾ ਕਰਨ ਵਾਲੇ ਵਿਰੋਧੀ ਪਾਰਟੀਆਂ ਦੇ 8 ਸੰਸਦ ਮੈਂਬਰਾਂ ਨੂੰ ਇਕ ਹਫਤੇ ਲਈ ਸਦਨ ਵਿਚੋਂ ਮੁਅੱਤਲ ਕਰ ਦਿੱਤਾ। ਧਿਆਨ ਰਹੇ ਕਿ ਬਿੱਲਾਂ ‘ਤੇ ਚਰਚਾ ਦੌਰਾਨ ਇਨ੍ਹਾਂ ਸੰਸਦ ਮੈਂਬਰਾਂ ਨੇ ਬੇਲ ਵਿਚ ਆ ਕੇ ਨਾਅਰੇਬਾਜ਼ੀ ਕੀਤੀ ਸੀ ਅਤੇ ਉਪ ਸਭਾਪਤੀ ਦਾ ਮਾਇਕ ਖੋਹਣ ਦੀ ਕੋਸ਼ਿਸ਼ ਵੀ ਕੀਤੀ ਸੀ। ਚੇਅਰਪਰਸਨ ਨੇ ਮੁਅੱਤਲ ਮੈਂਬਰਾਂ ਨੂੰ ਕਈ ਵਾਰ ਸਦਨ ‘ਚੋਂ ਬਾਹਰ ਜਾਣ ਲਈ ਆਖਿਆ ਤਾਂ ਕਿ ਪੂਰੀ ਕਾਰਵਾਈ ਸੁਚਾਰੂ ਤਰੀਕੇ ਨਾਲ ਚੱਲ ਸਕੇ, ਪਰ ਜਦੋਂ ਇਨ੍ਹਾਂ ਅਪੀਲਾਂ ਦਾ ਕੋਈ ਅਸਰ ਨਾ ਹੋਇਆ ਤਾਂ ਆਖਰ ਨੂੰ ਸਦਨ ਪੂਰੇ ਦਿਨ ਲਈ ਉਠਾ ਦਿੱਤਾ ਗਿਆ। ਇਸਦੇ ਚੱਲਦਿਆਂ ਮੁੱਖ ਵਿਰੋਧੀ ਪਾਰਟੀਆਂ ਵੱਲੋਂ ਅੱਜ ਸੰਸਦ ਭਵਨ ਦੇ ਅਹਾਤੇ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਮਿਲ ਕੇ ਧਰਨਾ ਦਿੱਤਾ। ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਜਿੱਥੇ ਰਾਜ ਸਭਾ ਵਿੱਚ ਵਿਰੋਧੀ ਧਿਰਾਂ ਦੇ ਅੱਠ ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਖਿਲਾਫ ਰੋਸ ਪ੍ਰਗਟਾਇਆ, ਉਥੇ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ‘ਤੇ ਖੇਤੀ ਬਾਰੇ ਬਿੱਲਾਂ ਨੂੰ ਧੱਕੇ ਨਾਲ ਪਾਸ ਕਰਨ ਦਾ ਇਲਜ਼ਾਮ ਵੀ ਲਗਾਇਆ।

RELATED ARTICLES
POPULAR POSTS