ਖਤਰੇ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਉੱਚ ਪੱਧਰੀ ਮੀਟਿੰਗ
ਕੋਲਕਾਤਾ/ਬਿਊਰੋ ਨਿਊਜ਼
ਸੁਪਰ ਚੱਕਰਵਾਤ ‘ਅਮਫਾਨ’ ਅੱਜ ਪੱਛਮੀ ਬੰਗਾਲ ਪਹੁੰਚੇਗਾ। ਇਹ 21 ਸਾਲਾਂ ਵਿੱਚ ਬੰਗਾਲ ਦੀ ਖਾੜੀ ਵਿੱਚ ਆਉਣ ਵਾਲਾ ਸਭ ਤੋਂ ਵੱਧ ਖਤਰਨਾਕ ਤੂਫਾਨ ਹੈ। ਤੂਫਾਨ ਵਿੱਚ ਹਵਾਵਾਂ ਦੀ ਗਤੀ 155 ਤੋਂ 165 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹੇਗੀ, ਜੋ ਵਿੱਚ-ਵਿੱਚ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੀ ਹੈ। ਚੱਕਰਵਾਤੀ ਤੂਫਾਨ ਅਜੇ ਵੀ ਸੁਪਰ ਚੱਕਰਵਾਤ ਦੀ ਸ਼੍ਰੇਣੀ ਵਿੱਚ ਹੈ। ਇਸ ਦਾ ਖਤਰਾ ਅਜੇ ਵੀ ਕਾਇਮ ਹੈ। ਪੱਛਮੀ ਬੰਗਾਲ ਤੇ ੳੜੀਸਾ ਨੂੰ ਅਮਫਾਨ ਤੂਫਾਨ ਦਾ ਵਧੇਰੇ ਖ਼ਤਰਾ ਹੈ। ਦੱਸ ਦਈਏ ਕਿ ਪੱਛਮੀ ਬੰਗਾਲ ਅਤੇ ਉੜੀਸਾ ਦੇ ਕਿਹੜੇ ਖੇਤਰ ਹਾਈ ਅਲਰਟ ‘ਤੇ ਹਨ। ਪੱਛਮੀ ਬੰਗਾਲ ਵਿੱਚ ਉੱਤਰੀ 24 ਪਰਗਨਾ, ਦੱਖਣੀ 24 ਪਰਗਨਾ, ਪੂਰਬੀ ਮਿਦਨਾਪੁਰ, ਕੋਲਕਾਤਾ, ਹਾਵੜਾ, ਹੁਗਲੀ। ਉੜੀਸਾ ਵਿੱਚ ਭਦਰਕ, ਬਾਲਾਸੌਰ, ਜਾਜਪੁਰ, ਮਯੂਰਭੰਜ ਆਦਿ ਇਲਾਕੇ ਤੂਫਾਨ ਅਮਫਾਨ ਦੀ ਚੁਣੌਤੀ ਦਾ ਸਾਹਮਣਾ ਕਰਨ ਜਾ ਰਹੇ ਹਨ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …