-11 C
Toronto
Wednesday, January 21, 2026
spot_img
Homeਭਾਰਤਵਿਦੇਸ਼ ਮੰਤਰਾਲੇ ਨੇ ਕੀਤਾ ਐਲਾਨ

ਵਿਦੇਸ਼ ਮੰਤਰਾਲੇ ਨੇ ਕੀਤਾ ਐਲਾਨ

ਪਰਵਾਸੀ ਭਾਰਤੀ ਕੇਂਦਰ ਦਾ ਨਾਮ ਹੋਵੇਗਾ ‘ਸੁਸ਼ਮਾ ਸਵਰਾਜ ਭਵਨ’
ਨਵੀਂ ਦਿੱਲੀ/ਬਿਊਰੋ ਨਿਊਜ਼ : ਭਲਕੇ 14 ਫਰਵਰੀ ਨੂੰ ਸੁਸ਼ਮਾ ਸਵਰਾਜ ਦਾ ਜਨਮ ਦਿਨ ਹੈ। ਇਸ ਮੌਕੇ ‘ਤੇ ਵਿਦੇਸ਼ ਮੰਤਰਾਲੇ ਨੇ ਪਰਵਾਸੀ ਭਾਰਤੀ ਕੇਂਦਰ ਦਾ ਨਾਮ ਬਦਲ ਕੇ ਸੁਸ਼ਮਾ ਸਵਰਾਜ ਭਵਨ ਅਤੇ ਵਿਦੇਸ਼ੀ ਸੇਵਾ ਸੰਸਥਾ ਇੰਸਟੀਚਿਊਟ ਦਾ ਨਾਮ ਬਦਲ ਕੇ ਸੁਸ਼ਮਾ ਸਵਰਾਜ ਇੰਸਟੀਚਿਊਟ ਆਫ਼ ਫ਼ੌਰਨ ਸਰਵਿਸ ਕਰਨ ਦਾ ਐਲਾਨ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਬੇਮਿਸਾਲ ਯੋਗਦਾਨ ਨੂੰ ਦੇਖਦਿਆਂ ਅਜਿਹਾ ਫੈਸਲਾ ਲਿਆ ਗਿਆ ਹੈ। ਧਿਆਨ ਰਹੇ ਕਿ ਨਰਿੰਦਰ ਮੋਦੀ ਦੇ ਪਹਿਲੇ ਕਾਰਜਕਾਲ ਦੌਰਾਨ ਸੁਸ਼ਮਾ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ ਸੀ ਅਤੇ ਉਹ ਟਵਿੱਟਰ ਜ਼ਰੀਏ ਜਨਤਾ ਨਾਲ ਜੁੜੇ ਰਹਿੰਦੇ ਸਨ।

RELATED ARTICLES
POPULAR POSTS