Breaking News
Home / ਭਾਰਤ / ਮੋਦੀ ਹੁਣ ਜਾਣਗੇ ਰਵਾਂਡਾ, ਯੂਗਾਂਡਾ ਅਤੇ ਦੱਖਣੀ ਅਫਰੀਕਾ

ਮੋਦੀ ਹੁਣ ਜਾਣਗੇ ਰਵਾਂਡਾ, ਯੂਗਾਂਡਾ ਅਤੇ ਦੱਖਣੀ ਅਫਰੀਕਾ

2014 ਤੋਂ ਹੁਣ ਤੱਕ ਪ੍ਰਧਾਨ ਮੰਤਰੀ ਨੇ 84 ਦੇਸ਼ਾਂ ਦਾ ਕੀਤਾ ਦੌਰਾ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਤੋਂ 27 ਜੁਲਾਈ ਤੱਕ ਅਫਰੀਕੀ ਦੇਸ਼ਾਂ ਰਵਾਂਡਾ, ਯੂਗਾਂਡਾ ਅਤੇ ਦੱਖਣੀ ਅਫਰੀਕਾ ਜਾਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਵਿਚ ਸਕੱਤਰ ਟੀ. ਐਸ. ਤ੍ਰਿਮੂਰਤੀ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੱਖਣੀ ਅਫਰੀਕਾ ਵਿਚ ਹੋਣ ਵਾਲੇ ‘ਬ੍ਰਿਕਸ’ ਸੰਮੇਲਨ ਵਿਚ ਵੀ ਹਿੱਸਾ ਲੈਣਗੇ।
ਇਸੇ ਦੌਰਾਨ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਵੀ.ਕੇ. ਸਿੰਘ ਨੇ ਰਾਜ ਸਭਾ ਵਿਚ ਦੱਸਿਆ ਕਿ ਜੂਨ 2014 ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 84 ਦੇਸ਼ਾਂ ਦਾ ਦੌਰਾ ਕੀਤਾ ਹੈ। ਇਨ੍ਹਾਂ ਦੌਰਿਆਂ ‘ਤੇ 1484 ਕਰੋੜ ਰੁਪਏ ਖਰਚ ਹੋਏ ਹਨ। ਮੋਦੀ ਨੇ ਮਈ 2014 ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ 42 ਵਿਦੇਸ਼ੀ ਯਾਤਰਾਵਾਂ ਵਿਚ ਕੁੱਲ 84 ਦੇਸ਼ਾਂ ਦਾ ਦੌਰਾ ਕੀਤਾ ਹੈ।

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …