Breaking News
Home / ਭਾਰਤ / ਜੇਲ੍ਹ ‘ਚ ਰਾਮ ਰਹੀਮ ਨੂੰ ਮਿਲਿਆ ਪਹੁੰਚਿਆ ਪਰਿਵਾਰ

ਜੇਲ੍ਹ ‘ਚ ਰਾਮ ਰਹੀਮ ਨੂੰ ਮਿਲਿਆ ਪਹੁੰਚਿਆ ਪਰਿਵਾਰ

ਮਿਲਣ ਵਾਲਿਆਂ ਵਿਚ ਮਾਂ ਨਸੀਬ ਸਮੇਤ ਚਾਰ ਪਰਿਵਾਰਕ ਮੈਂਬਰ ਸ਼ਾਮਲ
ਰੋਹਤਕ/ਬਿਊਰੋ ਨਿਊਜ਼
ਸੁਨਾਰੀਆ ਜੇਲ੍ਹ ਵਿਚ 20 ਸਾਲ ਦੀ ਕੈਦ ਭੁਗਤ ਰਹੇ ਬਲਾਤਕਾਰੀ ਰਾਮ ਰਹੀਮ ਨੂੰ ਉਸ ਦਾ ਪਰਿਵਾਰ ਮਿਲਣ ਪਹੁੰਚਿਆ। ਮਿਲਣ ਵਾਲਿਆਂ ਵਿਚ ਰਾਮ ਰਹੀਮ ਦੀ ਮਾਂ ਨਸੀਬ ਕੌਰ, ਬੇਟੀ ਅਮਰਪ੍ਰੀਤ, ਪੁੱਤਰ ਜਸਮੀਤ ਤੇ ਜਵਾਈ ਸਨਮੀਤ ਸ਼ਾਮਲ ਸਨ। ਚਾਰਾਂ ਨੇ ਤਕਰੀਬਨ 2 ਘੰਟੇ ਤੱਕ ਰਾਮ ਰਹੀਮ ਨਾਲ ਮੁਲਾਕਾਤ ਕੀਤੀ।
ਚੇਤੇ ਰਹੇ ਕਿ ਦੀਵਾਲੀ ਮੌਕੇ ਕੋਈ ਵੀ ਰਾਮ ਰਹੀਮ ਨੂੰ ਮਿਲਣ ਨਹੀਂ ਪਹੁੰਚਿਆ ਸੀ ਪਰ ਦੀਵਾਲੀ ਤੋਂ ਬਾਅਦ ਮਿਲਣੀ ਵਾਲੇ ਦਿਨ 4 ਪਰਿਵਾਰਕ ਮੈਂਬਰ ਜੇਲ੍ਹ ਪਹੁੰਚੇ। ਜਿਨ੍ਹਾਂ ਨੂੰ ਪੂਰੀ ਤਲਾਸ਼ੀ ਲੈ ਕੇ ਅੰਦਰ ਭੇਜਿਆ ਗਿਆ। ਪੰਚਕੁਲਾ ਦੀ ਸੀਬੀਆਈ ਅਦਾਲਤ ਵੱਲੋਂ 25 ਅਗਸਤ ਨੂੰ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਰਾਮ ਰਹੀਮ ਨੂੰ 20 ઠਸਾਲ ਦੀ ਸਜ਼ਾ ਸੁਣਾਈ ਗਈ ਸੀ। ਉਹ ਆਪਣੀ ਸਜ਼ਾ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਕੱਟ ਰਿਹਾ ਹੈ।

 

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …