21.1 C
Toronto
Monday, May 18, 2026
spot_img
HomeਕੈਨੇਡਾFrontਯੂਰਪ ਦੀਆਂ ਵੱਡੀਆਂ ਕੰਪਨੀਆਂ ਨੂੰ ਪੀਐਮ ਮੋਦੀ ਦਾ ਸੱਦਾ

ਯੂਰਪ ਦੀਆਂ ਵੱਡੀਆਂ ਕੰਪਨੀਆਂ ਨੂੰ ਪੀਐਮ ਮੋਦੀ ਦਾ ਸੱਦਾ


ਕਿਹਾ- ਭਾਰਤ ਵਿੱਚ ਨਿਵੇਸ਼ ਲਈ ਇਹੀ ਸਭ ਤੋਂ ਸਹੀ ਸਮਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਅਤੇ ਯੂਰਪ ਦੇ ਰਿਸ਼ਤਿਆਂ ਵਿੱਚ ਇੱਕ ਨਵਾਂ ਅਤੇ ਵੱਡਾ ਮੋੜ ਵੇਖਣ ਨੂੰ ਮਿਲਿਆ ਹੈ। ਸਵੀਡਨ ਦੇ ਉਦਯੋਗਿਕ ਸ਼ਹਿਰ ਗੋਥਨਬਰਗ ਵਿੱਚ 17 ਮਈ 2026 ਦੀ ਸ਼ਾਮ ਇੱਕ ਐਸਾ ਹਾਈ-ਪ੍ਰੋਫਾਈਲ ਰਾਊਂਡਟੇਬਲ ਹੋਇਆ, ਜਿਸ ਨੇ ਗਲੋਬਲ ਬਿਜ਼ਨਸ ਜਗਤ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਇੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਰਪ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਸੀਈਓਜ਼ ਅਤੇ ਚੇਅਰਮੈਨਾਂ ਨੂੰ ਸਿੱਧਾ ਸੰਦੇਸ਼ ਦਿੱਤਾ ਕਿ ਭਾਰਤ ਵਿੱਚ ਨਿਵੇਸ਼ ਕਰੋ। ਇਹ ਮੀਟਿੰਗ ਯੂਰੋਪੀਅਨ ਰਾਊਂਡ ਟੇਬਲ ਫਾਰ ਇੰਡਸਟਰੀ ਦੇ ਮੰਚ ’ਤੇ ਹੋਈ, ਜਿਸ ਨੂੰ ਯੂਰਪ ਦੇ ਸਭ ਤੋਂ ਪ੍ਰਭਾਵਸ਼ਾਲੀ ਬਿਜ਼ਨਸ ਪਲੇਟਫਾਰਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਖਾਸ ਸੈਸ਼ਨ ਦੀ ਸਾਂਝੀ ਮੇਜ਼ਬਾਨੀ ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕਿ੍ਰਸਟਰਸਨ ਅਤੇ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੌਨ ਡਰ ਲੇਯਨ ਨੇ ਕੀਤੀ। ਇਸ ਪ੍ਰੋਗਰਾਮ ਨੂੰ ਪਿਛਲੇ ਕਈ ਸਾਲਾਂ ਵਿੱਚ ਭਾਰਤ ਅਤੇ ਯੂਰਪ ਦਰਮਿਆਨ ਸਭ ਤੋਂ ਵੱਡੇ ਬਿਜ਼ਨਸ ਅਤੇ ਕੂਟਨੀਤਿਕ ਸੰਵਾਦਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।

RELATED ARTICLES
POPULAR POSTS