Breaking News
Home / ਭਾਰਤ / ਹਨੀਪ੍ਰੀਤ 6 ਨਵੰਬਰ ਤੱਕ ਜੇਲ੍ਹ ਵਿਚ ਹੀ ਰਹੇਗੀ

ਹਨੀਪ੍ਰੀਤ 6 ਨਵੰਬਰ ਤੱਕ ਜੇਲ੍ਹ ਵਿਚ ਹੀ ਰਹੇਗੀ

ਪੰਚਕੂਲਾ ‘ਚ ਵਕੀਲਾਂ ਦੀ ਹੜਤਾਲ ਕਾਰਨ ਪੇਸ਼ੀ ਟਲੀ
ਅੰਬਾਲਾ/ਬਿਊਰੋ ਨਿਊਜ਼
ਪੰਚਕੂਲਾ ‘ਚ ਵਕੀਲਾਂ ਦੀ ਹੜਤਾਲ ਕਰਕੇ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਦੀ ਪੇਸ਼ੀ ਨਹੀਂ ਹੋ ਸਕੀ। ਅੱਜ ਹਨੀਪ੍ਰੀਤ ਅਤੇ ਉਸਦੀ ਸਹਿਯੋਗੀ ਸੁਖਦੀਪ ਕੌਰ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਣੀ ਸੀ। ਅਦਾਲਤ ਹੁਣ 6 ਨਵੰਬਰ ਨੂੰ ਸੁਣਵਾਈ ਕਰੇਗੀ ਉਦੋਂ ਤੱਕ ਹਨਪ੍ਰੀਤ ਅਤੇ ਸੁਖਦੀਪ ਨੂੰ ਅੰਬਾਲਾ ਦੀ ਜੇਲ੍ਹ ਵਿਚ ਹੀ ਰਹਿਣਾ ਪਵੇਗਾ। ਚੇਤੇ ਰਹੇ ਕਿ ਲੰਘੀ 13 ਅਕਤੂਬਰ ਨੂੰ ਹਨੀਪ੍ਰੀਤ ਨੂੰ ਅਦਾਲਤ ਨੇ 10 ਦਿਨ ਲਈ ਜੇਲ੍ਹ ਭੇਜ ਦਿੱਤਾ ਸੀ। ਹੁਣ ਹਨੀਪ੍ਰੀਤ ਅਤੇ ਸੁਖਦੀਪ ਕੌਰ ਨਿਆਇਕ ਹਿਰਾਸਤ ਵਿਚ ਹੈ। ਦੀਵਾਲੀ ਤੋਂ ਇਕ ਦਿਨ ਪਹਿਲਾਂ ਹਨੀਪ੍ਰੀਤ ਦੇ ਪਰਿਵਾਰਕ ਮੈਂਬਰ ਉਸ ਨੂੰ ਮਿਲਣ ਅੰਬਾਲਾ ਦੀ ਜੇਲ੍ਹ ਪਹੁੰਚੇ ਸਨ।

 

Check Also

ਕਾਂਗਰਸ ਪਾਰਟੀ ਦਾ ਦੋ ਦਿਨਾ 84ਵਾਂ ਸੈਸ਼ਨ ਗੁਜਰਾਤ ਦੇ ਅਹਿਮਦਾਬਾਦ ’ਚ ਹੋਇਆ ਸ਼ੁਰੂ

ਮਲਿਕਾ ਅਰਜੁਨ ਖੜਗੇ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਕੀਤੀ ਸ਼ਮੂਲੀਅਤ ਅਹਿਮਦਾਬਾਦ/ਬਿਊਰੋ ਨਿਊਜ਼ : ਕਾਂਗਰਸ …