ਰਕਮ ਦੀ ਵਸੂਲੀ ਲਈ ਕਾਨੂੰਨੀ ਕਾਰਵਾਈ ਹੋਈ ਸ਼ੁਰੂ
ਨਵੀਂ ਦਿੱਲੀ/ਬਿਊਰੋ ਨਿਊਜ਼
ਫੋਰਟਿਸ ਹੈਲਥਕੇਅਰ ਨੇ ਦੋਸ਼ ਲਾਇਆ ਹੈ ਕਿ ਇਸ ਵੱਲੋਂ ਬਾਹਰਲੀ ਧਿਰ ਰਾਹੀਂ ਕਰਵਾਈ ਜਾਂਚ ਵਿੱਚ ਕੰਪਨੀ ਦੇ ਬਾਨੀ ਭਰਾਵਾਂ ਮਾਲਵਿੰਦਰ ਸਿੰਘ ਤੇ ਸ਼ਿਵਿੰਦਰ ਸਿੰਘ ਨੂੰ ਦਿੱਤੇ ਗਏ ਕਰੀਬ 500 ਕਰੋੜ ਰੁਪਏ ਦੇ ਕਰਜ਼ ਵਿੱਚ ‘ਵਿਆਪਕ ਖ਼ਾਮੀਆਂ ਤੇ ਨਿਯਮਾਂ ਦੀ ਉਲੰਘਣਾ’ ਸਾਹਮਣੇ ਆਈ ਹੈ। ਫੋਰਟਿਸ ਨੇ ਕਿਹਾ ਕਿ ਇਸ ਨੇ ਇਸ ਰਕਮ ਦੀ ਵਸੂਲੀ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੰਪਨੀ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਬਾਨੀ ਭਰਾਵਾਂ ਨੂੰ ਇਹ ਕਰਜ਼ ਬੋਰਡ ਦੀ ਮਨਜ਼ੂਰੀ ਅਤੇ ਬਣਦੀ ਪ੍ਰਕਿਰਿਆ ਤੋਂ ਬਿਨਾ ਦਿੱਤੇ ਗਏ। ਗ਼ੌਰਤਲਬ ਹੈ ਕਿ ਕੰਪਨੀ ਇਸ ਵੇਲੇ ਵਿਕਰੀ ਸਬੰਧੀ ਵਿਵਾਦ ਵਿੱਚ ਉਲਝੀ ਹੋਈ ਹੈ।ਕੰਪਨੀ ਨੇ ਸਾਬਕਾ ਚੇਅਰਮੈਨ ਮਾਲਵਿੰਦਰ ਸਿੰਘ ਦੀ ‘ਲੀਡ: ਸਟਰੈਟੇਜਿਕ ਇਨੀਸ਼ਿਏਟਿਵ’ ਵਜੋਂ ਸਤੰਬਰ 2016 ਵਿੱਚ ਕੀਤੀ ਨਿਯੁਕਤੀ ਨੂੰ ਵੀ ਰੱਦ ਕਰ ਦਿੱਤਾ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …