Breaking News
Home / ਪੰਜਾਬ / ਡਿਜੀਟਲ ਸਿਗਨੇਚਰ ਨਾਲ ਠੱਗੀ ਗਈ ਨਿਰੰਕਾਰੀ ਮਿਸ਼ਨ ਦੇ ਸਾਬਕਾ ਮੁਖੀ ਦੀ ਬੇਟੀ

ਡਿਜੀਟਲ ਸਿਗਨੇਚਰ ਨਾਲ ਠੱਗੀ ਗਈ ਨਿਰੰਕਾਰੀ ਮਿਸ਼ਨ ਦੇ ਸਾਬਕਾ ਮੁਖੀ ਦੀ ਬੇਟੀ

ਬਾਬਾ ਹਰਦੇਵ ਸਿੰਘ ਦੀ ਬੇਟੀ ਨੇ ਪਤੀ ‘ਤੇ ਕਰਵਾਇਆ 2000 ਕਰੋੜ ਤੋਂ ਜ਼ਿਆਦਾ ਦੀ ਠੱਗੀ ਦਾ ਕੇਸ
ਹਾਦਸੇ ਦੌਰਾਨ ਗਈ ਸੀ ਨਿਰੰਕਾਰੀ ਮੁਖੀ ਦੀ ਜਾਨ, ਉਸ ਕਾਰ ਨੂੰ ਵੀ ਜਵਾਈਸੰਦੀਪ ਖਿੰਡਾ ਹੀ ਚਲਾ ਰਿਹਾ ਸੀ
ਚੰਡੀਗੜ੍ਹ : ਆਪਣੇ ਜਿਸ ਜਵਾਈ ਦੇ ਨਾਲ ਜਾਂਦੇ ਹੋਏ ਕੈਨੇਡਾ ‘ਚ ਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਹਰਦੇਵ ਸਿੰਘ ਦੀ ਹਾਦਸੇ ‘ਚ ਮੌਤ ਹੋਈ ਸੀ, ਉਸੇ ਸੰਦੀਪ ਖਿੰਡਾ ‘ਤੇ ਬਾਬਾ ਹਰਦੇਵ ਸਿੰਘ ਦੀ ਵੱਡੀ ਬੇਟੀ ਸਮਤਾ ਨੇ ਦਿੱਲੀ ‘ਚ ਦੋ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਠੱਗੀ ਦਾ ਕੇਸ ਦਰਜ ਕਰਵਾਇਆ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਠੱਗੀ ਦੀ ਰਕਮ ਦੋ ਹਜ਼ਾਰ ਕਰੋੜ ਰੁਪਏ ਤੋਂ ਕਾਫ਼ੀ ਜ਼ਿਆਦਾ ਹੈ, ਜਿਸ ਦੀ ਡਿਟੇਲ ਜਾਂਚ ‘ਚ ਹੌਲੀ-ਹੌਲੀ ਸਾਹਮਣੇ ਆਵੇਗੀ। ਸਮਤਾ ਨੇ ਸ਼ਿਕਾਇਤ ‘ਚ ਕਿਹਾ ਹੈ ਕਿ ‘ਸੰਦੀਪ ਨੇ ਜੈਨ ਫਲੋਰੀਕਲਚਰ ਲਿਮਟਿਡ (ਜੇਐਫਐਲ) ਨਾਮ ਦੀ ਇਕ ਕੰਪਨੀ ਖਰੀਦੀ। ਇਸ ‘ਚ ਮੇਰੇ ਕੋਲੋਂ ਕਰੋੜਾਂ ਰੁਪਏ ਇਨਵੈਸਟ ਕਰਵਾਏ। ਕੰਪਨੀ ‘ਚ 100 ਫੀਸਦੀ ਸ਼ੇਅਰ ਮੇਰੇ ਸਨ। ਫਿਰ ਮੇਰੇ ਸ਼ੇਅਰ ਡਿਜੀਟਲ ਸਾਈਨਾਂ ਦੇ ਜਰੀਏ ਸੰਦੀਪ ਨੇ ਆਪਣੇ ਨਾਂ ਟਰਾਂਸਫਰ ਕਰਵਾ ਲਏ।
ਅਲੱਗ ਰਹਿਣ ਦੌਰਾਨ ਕੀਤੀ ਸਾਜ਼ਿਸ਼ ਫਿਰ ਇੰਗਲੈਂਡ ਚਲਾ ਗਿਆ ਸੰਦੀਪ
ਨਿਰੰਕਾਰੀ ਮਿਸ਼ਨ ਦੇ ਸਾਬਕਾ ਮੁਖੀ ਬਾਬਾ ਹਰਦੇਵ ਸਿੰਘ ਦੀ ਬੇਟੀ ਸਮਤਾ ਨੇ ਸ਼ਿਕਾਇਤ ‘ਚ ਲਿਖਿਆ ਹੈ ਕਿ ”ਮੈਂ ਆਪਣੇ ਪਤੀ ਨੂੰ ਆਪਣੇ ਸਾਰੇ ਪਰਸਨਲ ਪ੍ਰਾਪਰਟੀ ਦੇ ਕਾਗਜ਼ਾਤ, ਪੈਨ ਕਾਰਡ, ਆਧਾਰ ਕਾਰਡ, ਚੈਕ ਬੁੱਕ, ਐਜੂਕੇਸ਼ਨ ਸਰਟੀਫਿਕੇਟ ਆਦਿ ਸਭ ਕੁਝ ਦੇ ਰੱਖਿਆ ਸੀ। ਉਦੋਂ ਅਸੀਂ ਇਕੱਠੇ ਰਹਿੰਦੇ ਸੀ। ਬਾਅਦ ‘ਚ ਅਸੀਂ ਦੋਵੇਂ ਅਲੱਗ ਰਹਿਣ ਲੱਗੇ। ਇਸ ਦੌਰਾਨ ਹੀ ਮੇਰੇ ਪਤੀ ਸੰਦੀਪ ਖਿੰਡਾ ਨੇ ਮੇਰੇ ਨਾਲ ਇਹ ਧੋਖਾ ਕੀਤਾ ਅਤੇ ਬਾਅਦ ਵਿਚ ਸੰਦੀਪ ਖੁਦ ਇੰਗਲੈਂਡ ਚਲਾ ਗਿਆ।
ਕੰਪਨੀ ਵਿਚ 100 ਫੀਸਦੀ ਸ਼ੇਅਰ ਮੇਰੇ ਸਨ, ਜਦੋਂ ਪਤਾ ਲੱਗਿਆ ਤਾਂ ਕੁਝ ਨਹੀਂ ਬਚਿਆ
31 ਮਈ 2018 ਨੂੰ ਸਮਤਾ ਨੂੰ ਜੇਐਫਐਲ ਦੇ ਆਡੀਟਰ ਅਨਿਲ ਐਸ ਗੁਪਤਾ ਵੱਲੋਂ ਭੇਜਿਆ ਇਕ ਪੱਤਰ ਮਿਲਿਆ। ਇਸ ਪੱਤਰ ਵਿਚ ਲਿਖਿਆ ਸੀ ਕਿ 30 ਮਾਰਚ 2018 ਅਤੇ 6 ਅਪ੍ਰੈਲ 2018 ਨੂੰ ਸੰਦੀਪ ਨੇ ਰਜਿਸਟ੍ਰਾਰ ਆਫ਼ ਕੰਪਨੀ ਕੋਲ ਕੁਝ ਡਾਕੂਮੈਂਟਸ ਜਮ੍ਹਾਂ ਕਰਵਾਏ ਸਨ। ਇਨ੍ਹਾਂ ਡਾਕੂਮੈਂਟਸ ‘ਤੇ ਨਿਰੰਕਾਰੀ ਮਿਸ਼ਨ ਦੇ ਸਾਬਕਾ ਮੁਖੀ ਬਾਬਾ ਹਰਦੇਵ ਸਿੰਘ ਦੀ ਬੇਟੀ ਸਮਤਾ ਦੇ ਡਿਜੀਟਲ ਸਿਗਨੇਚਰ ਸਨ। ਸਮਤਾ ਦਾ ਕਹਿਣਾ ਹੈ ਕਿ ਇਹ ਸਿਗਨੇਚਰ ਫਰਜੀ ਹਨ ਅਤੇ ਇਹ ਸਿਗਨੇਚਰ ਸੰਦੀਪ ਖਿੰਡਾ ਵੱਲੋਂ ਕੀਤੇ ਗਏ ਹਨ।
ਪਿਤਾ ਦੀ ਮੌਤ ਦੌਰਾਨ ਪੇਕੇ ਗਈ ਪਿੱਛੋਂ ਨਕਦੀਅਤੇ ਗਹਿਣੇ ਚੋਰੀ ਕਰ ਲਏ
ਸਮਤਾ ਨੇ ਦੱਸਿਆ ਕਿ ਆਪਣੇ ਪਿਤਾ ਨਿਰੰਕਾਰੀ ਮਿਸ਼ਨ ਦੇ ਸਾਬਕਾ ਮੁਖੀ ਬਾਬਾ ਹਰਦੇਵ ਸਿੰਘ ਦੀ ਮੌਤ ਤੋਂ ਬਾਅਦ ਉਹ ਆਪਣੇ ਪੇਕੇ ਚਲੀ ਗਈ ਸੀ ਅਤੇ ਕਾਫ਼ੀ ਸਮਾਂ ਉਥੇ ਹੀ ਰਹੀ। ਪ੍ਰੰਤੂ ਜਦੋਂ ਉਹ ਆਪਣੇ ਸਹੁਰੇ ਘਰ ਵਾਪਸ ਪਰਤੀ ਤਾਂ ਘਰ ‘ਚ ਰੱਖ ਪੰਜ ਲੱਖ ਰੁਪਏ ਨਕਦ ਅਤੇ ਮੇਰੇ ਸਾਰੇ ਗਹਿਣੇ ਘਰੋਂ ਗਾਇਬ ਸਨ। ਇਸੇ ਦੌਰਾਨ ਮੇਰੇ ਪਤੀ ਸੰਦੀਪ ਖਿੰਡਾ ਨੇ ਇਕ-ਇਕ ਕਰਕੇ ਸਾਰੀ ਇਨਵੈਸਟਮੈਂਟ, ਪ੍ਰਾਪਰਟੀ, ਨਕਦੀ, ਮੇਰੇ ਗਹਿਣੇ, ਫੈਮਿਲੀ ਫੰਡ ਆਦਿ ਸਭ ਸੰਦੀਪ ਨੇ ਠੱਗ ਲਏ।
ਡਿਜੀਟਲ ਸਿਗਨੇਚਰ ਵੈਰੀਫਾਈ ਕਰਨ ਵਾਲੀ ਕੰਪਨੀ ਵੀ ਆਰੋਪੀ
ਸਮਤਾ ਨੇ ਡਿਜੀਟਲ ਸਿਗਨੇਚਰ ਵੈਰੀਫਾਈ ਕਰਨ ਵਾਲੀ ਕੰਪਨੀ ਸਿਫੀ ਟੈਕਨਾਲੋਜੀ ‘ਤੇ ਵੀ ਕੇਸ ਦਰਜ ਕਰਵਾਇਆ ਹੈ। ਨਿਰੰਕਾਰੀ ਮਿਸ਼ਨ ਦੇ ਸਾਬਕਾ ਮੁਖੀ ਬਾਬਾ ਹਰਦੇਵ ਸਿੰਘ ਦੀ ਬੇਟੀ ਸਮਤਾ ਨੇ ਦੱਸਿਆ ਕਿ ਉਨ੍ਹਾਂ ਨੇ ਡਿਜੀਟਲ ਸਿਗਨੇਚਰ ਦੇ ਲਈ ਕਦੇ ਵੀ ਅਪਲਾਈ ਨਹੀਂ ਕੀਤਾ ਸੀ, ਜਦੋਂਕਿ ਕੰਪਨੀ ਜੇਐਫਐਲ ਨੇ ਉਨ੍ਹਾਂ ਦੇ ਡਿਜੀਟਲ ਸਿਗਨੇਚਰ ਬਣਾ ਦਿੱਤੇ। ਇਨ੍ਹਾਂ ਬਣਾਏ ਗਏ ਜਾਅਲੀ ਡਿਜੀਟਲ ਸਿਗਨੇਚਰਾਂ ਰਾਹੀਂ ਹੀ ਮੇਰੇ ਪਤੀ ਸੰਦੀਪ ਖਿੰਡਾ ਨੇ ਮੇਰੇ ਨਾਲ ਇਹ ਸਾਰਾ ਧੋਖਾ ਕੀਤਾ ਹੈ।
ਜਾਂਚ ਅਧਿਕਾਰੀ ਬੋਲੇ
ਮੈਂ ਕੁਝ ਨਹੀਂ ਕਹਾਂਗਾ, ਵੱਡੇ ਅਫ਼ਸਰ ਖੁਦ ਹੀ ਸਾਰਾ ਕੇਸ ਦੇਖ ਰਹੇ ਨੇ
ਮੈਂ ਸਮਤਾ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਲਿਆ ਹੈ। ਕਰੋੜਾਂ ਦੀ ਠੱਗੀ ਹੈ। ਹਾਲਾਂਕਿ ਜਾਂਚ ਮੈਂ ਨਹੀਂ ਕਰ ਰਿਹਾ। ਅਫ਼ਸਰਾਂ ਦਾ ਹੁਕਮ ਆਇਆ ਹੈ ਕਿ ਮਾਮਲਾ ਐਡੀਸ਼ਨਲ ਐਸਐਚਓ ਰਾਜੀਵ ਨੂੰ ਸੌਂਪ ਦਿੱਤਾ ਹੈ। ਮੈਂ ਕੇਸ ਦੀਆਂ ਸਾਰੀਆਂ ਫਾਈਲਾਂ ਵੀ ਉਨ੍ਹਾਂ ਨੂੰ ਹੀ ਸੌਂਪ ਦਿੱਤੀਆਂ ਹਨ।
-ਵਿਵੇਕ ਮਲਿਕ, ਐਸਆਈ
ਵਸੰਤ ਕੁੰਜ ਸਾਊਥ ਥਾਣਾ, ਦਿੱਲੀ
ਇਹ ਮਾਮਲਾ ਬਹੁਤ ਵੱਡਾ ਹੈ। ਮੈਂ ਇਸ ‘ਤੇ ਕੁਝ ਨਹੀਂ ਕਹਾਂਗਾ। ਅਫ਼ਸਰਾਂ ਨੇ ਇਸ ਮਾਮਲੇ ਦੀ ਜਾਣਕਾਰੀ ਦੇਣ ਤੋਂ ਮਨ੍ਹਾਂ ਕੀਤਾ ਹੈ। ਉਨ੍ਹਾਂ ਦੀ ਦੇਖ-ਰੇਖ ਹੇਠ ਹੀ ਸਾਰੀ ਜਾਂਚ ਚੱਲ ਰਹੀ ਹੈ।
-ਰਾਜੀਵ, ਐਡੀਸ਼ਨਲ ਐਸਐਚਓ
ਵਸੰਤ ਕੁੰਜ ਥਾਣਾ, ਦਿੱਲੀ

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …