ਚੰਡੀਗੜ੍ਹ : ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਵਿਖੇ ਕਰਵਾਏ ਗਏ ਨਵੇਂ ਕਾਰਜਕਾਲ ਦੇ ਪਹਿਲੇ ਸਮਾਗਮ ਵਿਚ ਸਭਾ ਦੇ ਅਹੁਦੇਦਾਰਾਂ , ਕਾਰਜਕਾਰਨੀ ਮੈਂਬਰਾਂ , ਸਰਪ੍ਰਸਤਾਂ , ਸਲਾਹਕਾਰਾਂ ਅਤੇ ਵਿਸ਼ੇਸ਼ ਸੱਦੇ ਵਾਲੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ | ਸਨਮਾਨ ਸਮਾਰੋਹ ਅਤੇ ਸਾਲ 2025 ਦਾ ਕੈਲੰਡਰ ਰਿਲੀਜ਼ ਕਰਨ ਮੌਕੇ ਮੁਖ ਮਹਿਮਾਨ ਵਜੋਂ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਸ਼ਾਮਿਲ ਹੋਏ ਜਦਕਿ ਪ੍ਰਧਾਨਗੀ ਉੱਘੇ ਸਾਹਿਤਕਾਰ ਜੰਗ ਬਹਾਦਰ ਗੋਇਲ ਨੇ ਕੀਤੀ | ਪ੍ਰਸਿੱਧ ਕਾਰੋਬਾਰੀ ਗੁਰਿੰਦਰ ਜੀਤ ਸਿੰਘ ਕੱਕੜ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ | ਡਾ . ਦੀਪਕ ਮਨਮੋਹਨ ਸਿੰਘ , ਸਿਰੀ ਰਾਮ ਅਰਸ਼ ਅਤੇ ਬਲਕਾਰ ਸਿੱਧੂ ਤੋਂ ਇਲਾਵਾ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ, ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਅਤੇ ਮੀਤ ਪ੍ਰਧਾਨ ਡਾ. ਗੁਰਮੇਲ ਸਿੰਘ ਨੇ ਵੀ ਇਸ ਸਮਾਰੋਹ ਵਿਚ ਸ਼ਿਰਕਤ ਕੀਤੀ | ਸਮਾਗਮ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਵੱਲੋਂ ਗਾਏ ਸ਼ਬਦ ਰਾਹੀਂ ਹੋਈ | ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪਾਲ ਅਜਨਬੀ ਨੇ ਕਿਹਾ ਕਿ ਉੱਦਮ ਨਾਲ ਹੀ ਕੋਈ ਸਮਾਗਮ ਚੰਗਾ ਹੋ ਨਿੱਬੜਦਾ ਹੈ | ਭੁਪਿੰਦਰ ਸਿੰਘ ਮਲਿਕ ਦਾ ਕਹਿਣਾ ਸੀ ਕਿ ਪੰਜਾਬੀ ਲੇਖਕ ਸਭਾ ਮਿਆਰੀ ਸਾਹਿਤਿਕ ਸਮਾਰੋਹਾਂ ਵਾਸਤੇ ਦ੍ਰਿੜ੍ਹ ਸੰਕਲਪ ਹੈ | ਦੀਪਕ ਸ਼ਰਮਾ ਚਨਾਰਥਲ ਨੇ ਸਨਮਾਨਿਤ ਹਸਤੀਆਂ ਦੀ ਜਾਣ -ਪਹਿਚਾਣ ਕਰਵਾਉਂਦਿਆਂ ਸਾਹਿਤ ਸੇਵਾ ਦਾ ਆਪਣਾ ਪ੍ਰਣ ਦੁਹਰਾਇਆ | ਸਨਮਾਨਿਤ ਉੱਘੀਆਂ ਸ਼ਖਸੀਅਤਾਂ ਵਿੱਚ ਸਰਪ੍ਰਸਤਾਂ ਵਜੋਂ ਪ੍ਰਿੰ. ਗੁਰਦੇਵ ਕੌਰ ਪਾਲ , ਡਾ. ਦੀਪਕ ਮਨਮੋਹਨ ਸਿੰਘ , ਡਾ.ਲਾਭ ਸਿੰਘ ਖੀਵਾ, ਸਿਰੀ ਰਾਮ ਅਰਸ਼ ਅਤੇ ਡਾ. ਅਵਤਾਰ ਸਿੰਘ ਪਤੰਗ| ਆਨਰੇਰੀ ਮੈਂਬਰ ਜੰਗ ਬਹਾਦਰ ਗੋਇਲ , ਡਾ. ਮਨਮੋਹਨ, ਡਾ. ਲਖਵਿੰਦਰ ਸਿੰਘ ਜੋਹਲ, ਹਮੀਰ ਸਿੰਘ , ਡਾ. ਪਰਵਿੰਦਰ ਸਿੰਘ | ਸਲਾਹਕਾਰ ਬੋਰਡ ਵਿੱਚ ਡਾ. ਸੁਖਦੇਵ ਸਿੰਘ ਸਿਰਸਾ, ਸਵਰਨਜੀਤ ਸਿੰਘ ਸਵੀ , ਡਾ. ਸਵਰਾਜਬੀਰ, ਜੇ. ਐਸ. ਖੁਸ਼ਦਿਲ, ਏ. ਐੱਸ. ਪਾਲ, ਸੁਨੈਨੀ ਗੁਲੇਰੀਆ ਸ਼ਰਮਾ, ਅਜਾਇਬ ਸਿੰਘ ਔਜਲਾ, ਜੈ ਸਿੰਘ ਛਿੱਬਰ, ਪੱਤਰਕਾਰ ਤਰਲੋਚਨ ਸਿੰਘ, ਨਿਸ਼ਾ ਲੂਥਰਾ ਅਤੇ ਸੁਰਿੰਦਰ ਬਾਂਸਲ| ਵਿਸ਼ੇਸ਼ ਸੱਦੇ ਵਾਲੇ ਮੈਂਬਰਾਂ ਵਿੱਚ ਡਾ. ਸਰਬਜੀਤ ਸਿੰਘ, ਦਰਸ਼ਨ ਬੁੱਟਰ, ਸੁਸ਼ੀਲ ਦੁਸਾਂਝ, ਡਾ. ਸੁਰਿੰਦਰ ਗਿੱਲ, ਡਾ. ਦਵਿੰਦਰ ਸਿੰਘ ਬੋਹਾ, ਮਨਮੋਹਨ ਸਿੰਘ ਦਾਓਂ, ਡਾ. ਬਲਦੇਵ ਸਿੰਘ ਖਹਿਰਾ, ਪ੍ਰੇਮ ਵਿੱਜ, ਗੁਰਦੀਪ ਗੁਲ, ਰਾਜਿੰਦਰ ਕੌਰ, ਪਰਮਜੀਤ ਪਰਮ, ਊਸ਼ਾ ਕੰਵਰ, ਬਲਵਿੰਦਰ ਸਿੰਘ ਉੱਤਮ ਰੈਸਟੋਰੈਂਟ, ਨਰਿੰਦਰ ਨਸਰੀਨ, ਵਰਿੰਦਰ ਸਿੰਘ ਚੱਠਾ ਅਤੇ ਗੁਰਜੋਧ ਕੌਰ| ਕਾਰਜਕਾਰਨੀ ਮੈਂਬਰਾਂ ਗੁਰਨਾਮ ਕੰਵਰ, ਡਾ. ਗੁਰਮਿੰਦਰ ਸਿੱਧੂ, ਬਲਕਾਰ ਸਿੱਧੂ, ਮਲਕੀਅਤ ਬਸਰਾ, ਲਾਭ ਸਿੰਘ ਲਹਿਲੀ, ਨਵਨੀਤ ਕੌਰ ਮਠਾੜੂ ate ਸ਼ਾਇਰ ਭੱਟੀ ਦੇ ਨਾਮ ਕਾਬਿਲੇ ਜ਼ਿਕਰ ਹਨ | ਮੁੱਖ ਅਹੁਦੇਦਾਰਾਂ ਵਿੱਚ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ, ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ, ਮੀਤ ਪ੍ਰਧਾਨ ਡਾ. ਗੁਰਮੇਲ ਸਿੰਘ ਤੇ ਮਨਜੀਤ ਕੌਰ ਮੀਤ, ਸਕੱਤਰ ਸੁਖਵਿੰਦਰ ਸਿੰਘ ਸਿੱਧੂ ਤੇ ਸਿਮਰਜੀਤ ਕੌਰ ਗਰੇਵਾਲ ਅਤੇ ਵਿੱਤ ਸਕੱਤਰ ਹਰਮਿੰਦਰ ਸਿੰਘ ਕਾਲੜਾ ਦੇ ਨਾਮ ਵਰਨਣ ਯੋਗ ਹਨ | ਡਾ. ਦੀਪਕ ਮਨਮੋਹਨ ਸਿੰਘ ਨੇ ਸਮੁੱਚੀ ਟੀਮ ਨੂੰ ਪੁਰਾਣੇ ਅਹੁਦੇਦਾਰਾਂ ਤੋਂ ਸੇਧ ਲੈਣ ਲਈ ਕਿਹਾ | ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਨੇ ਕਿਹਾ ਕਿ ਸਵਰਗੀ ਸੁਰਜੀਤ ਪਾਤਰ ਦੇ ਨਕਸ਼ੇ ਕਦਮ ਤੇ ਚਲਦਿਆਂ ਨਵੀਆਂ ਪੈੜਾਂ ਪਾ ਕੇ ਪਰਿਸ਼ਦ ਹੋਰ ਬੁਲੰਦੀਆਂ ਛੂਹੇਗੀ | ਜੰਗ ਬਹਾਦਰ ਗੋਇਲ ਨੇ ਸਾਹਿਤ ਦੇ ਜ਼ਿੰਦਗੀ ‘ਚ ਮਹੱਤਵ ਨੂੰ ਅਨਮੋਲ ਦੱਸਿਆ | ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿਚ ਡਾ. ਗੁਰਮਿੰਦਰ ਸਿੱਧੂ, ਮਨਮੋਹਨ ਸਿੰਘ ਦਾਉਂ , ਡਾ. ਅਵਤਾਰ ਸਿੰਘ ਪਤੰਗ ਅਤੇ ਡਾ. ਦਵਿੰਦਰ ਸਿੰਘ ਬੋਹਾ ਨੇ ਸ਼ਮੂਲੀਅਤ ਕਰਦਿਆਂ ਮਹਿਫ਼ਿਲ ਦਾ ਆਨੰਦ ਮਾਣਿਆ | ਡਾ. ਗੁਰਮਿੰਦਰ ਸਿੱਧੂ ਨੇ ਕਵੀ ਦਰਬਾਰ ਬਾਰੇ ਬਾਕਮਾਲ ਟਿੱਪਣੀਆਂ ਕਰਕੇ ਇਸਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ | ਕਵੀ ਦਰਬਾਰ ਮੌਕੇ ਹਾਜ਼ਰੀ ਲਵਾਉਣ ਵਾਲਿਆਂ ਵਿਚ ਉਪਰੋਕਤ ਹਸਤੀਆਂ ਤੋਂ ਇਲਾਵਾ ਰਾਜਵਿੰਦਰ ਸਿੰਘ ਗੱਡੂ, ਰਵਿੰਦਰ ਕੌਰ, ਕ੍ਰਿਸ਼ਨਾ ਗੋਇਲ, ਡਾ. ਸੰਗੀਤਾ ਸ਼ਰਮਾ ਕੁੰਦਰਾ, ਗੁਰਜੀਤ ਕੌਰ, ਮੀਤ ਰੰਗਰੇਜ਼, ਰਤਨ ਬਾਬਕ ਵਾਲਾ, ਸੁਰਿੰਦਰ ਕੁਮਾਰ, ਪਰਮਪਾਲ ਸਿੰਘ, ਦਰਸ਼ਨ ਸਿੰਘ ਸਿੱਧੂ, ਕਿਰਨਜੀਤ ਕੌਰ, ਸੁਰਜੀਤ ਕੌਰ ਬੈਂਸ, ਰਾਖੀ ਸੁਬਰਾਮਨੀਅਮ, ਯੁਵਰਾਜ ਸਿੰਘ, ਸਰਬਜੀਤ ਸਿੰਘ, ਸ਼ਮਸ਼ੀਲ ਸਿੰਘ ਸੋਢੀ, ਆਰ. ਕੇ. ਸੁਖਨ, ਰਮਨਦੀਪ ਰਮਣੀਕ, ਪਰਮਿੰਦਰ ਸਿੰਘ ਮਦਾਨ, ਸ਼ੀਨੁ ਵਾਲੀਆ, ਨਰਿੰਦਰ ਕੌਰ ਮਠਾੜੂ, ਜਰਨੈਲ ਸਿੰਘ, ਬਲਵਿੰਦਰ ਸੰਧੂ, ਭਗਤ ਰਾਮ ਰੰਗਾਰਾ, ਮੰਦਰ ਗਿੱਲ, ਆਰ. ਐੱਸ. ਲਿਬਰੇਟ, ਰਵੀ ਕਾਂਤ, ਗੁਰਜੰਟ ਸਿੰਘ, ਗੁਰਨੀਤ ਕੌਰ, ਕੇਵਲਜੀਤ ਸਿੰਘ ਕੰਵਲ, ਦਰਸ਼ਨ ਤੇਉਣਾ, ਰਾਜਿੰਦਰ ਸਿੰਘ ਧੀਮਾਨ, ਸੰਜੀਵਨ ਸਿੰਘ, ਪ੍ਰੀਤਮ ਸਿੰਘ ਰੁਪਾਲ, ਕਸ਼ਮੀਰ ਸਿੰਘ, ਪ੍ਰੋ. ਦਿਲਬਾਗ ਸਿੰਘ, ਦਵਿੰਦਰ ਕੌਰ ਢਿੱਲੋਂ, ਹਰਬੰਸ ਸੋਢੀ, ਸੋਮੇਸ਼ ਗੁਪਤਾ, ਜਗਤਾਰ ਸਿੰਘ ਜੋਗ, ਮਿੰਨੀ ਸਰਕਾਰੀਆ, ਸੁਭਾਸ਼, ਪ੍ਰਭਗੁਣ, ਅਮਨਦੀਪ ਸਿੰਘ, ਜਸਪਾਲ ਸਿੰਘ ਕੰਵਲ, ਸ਼ੀਨਾ, ਹਰਜੀਤ ਸਿੰਘ, ਹਰਜਾਪ ਸਿੰਘ ਔਜਲਾ ਅਤੇ ਅਜਾਇਬ ਸਿੰਘ ਔਜਲਾ ਸ਼ਾਮਿਲ ਸਨ |