13.7 C
Toronto
Thursday, August 20, 2026
spot_img
Homeਪੰਜਾਬਟੋਕੀਓ 'ਚ ਇਤਿਹਾਸ ਸਿਰਜੇਗਾ ਜਲੰਧਰ ਦਾ ਪਿੰਡ ਮਿੱਠਾਪੁਰ

ਟੋਕੀਓ ‘ਚ ਇਤਿਹਾਸ ਸਿਰਜੇਗਾ ਜਲੰਧਰ ਦਾ ਪਿੰਡ ਮਿੱਠਾਪੁਰ

ਟੋਕੀਓ ‘ਚ ਇਤਿਹਾਸ ਸਿਰਜੇਗਾ ਜਲੰਧਰ ਦਾ ਪਿੰਡ ਮਿੱਠਾਪੁਰਜਲੰਧਰ : ਟੋਕੀਓ ਓਲੰਪਿਕ ਦੇ ਉਦਘਾਟਨੀ ਸਮਾਗਮ ਵਿੱਚ ਮਿੱਠਾਪੁਰ ਦੇ ਮਨਪ੍ਰੀਤ ਸਿੰਘ ਨੂੰ ਤਿਰੰਗਾ ਲਹਿਰਾਉਣ ਲਈ ਚੁਣੇ ਜਾਣ ‘ਤੇ ਮਿੱਠਾਪੁਰ ਨੇ ਖੇਡਾਂ ਦੇ ਖੇਤਰ ਵਿੱਚ ਅਹਿਮ ਮਾਅਰਕਾ ਮਾਰਿਆ ਹੈ। ਇਹ ਪਹਿਲਾ ਮੌਕਾ ਹੈ ਕਿ ਦੇਸ਼ ਦੇ ਕਿਸੇ ਇਕ ਪਿੰਡ ਨੇ ਓਲੰਪਿਕ ਦੌਰਾਨ ਭਾਰਤੀ ਦਲ ਦੀ ਅਗਵਾਈ ਕਰਨ ਲਈ ਦੋ ਖਿਡਾਰੀ ਦਿੱਤੇ ਹੋਣ। ਮੌਜੂਦਾ ਭਾਰਤੀ ਹਾਕੀ ਕਪਤਾਨ ਮਨਪ੍ਰੀਤ ਸਿੰਘ ਤੋਂ ਪਹਿਲਾਂ 1996 ਵਿੱਚ ਇਸੇ ਪਿੰਡ ਦੇ ਪਰਗਟ ਸਿੰਘ ਨੇ ਓਲੰਪਿਕ ਵਿੱਚ ਭਾਰਤੀ ਦਲ ਦੀ ਅਗਵਾਈ ਕੀਤੀ ਸੀ। ਇਸ ਸਬੰਧੀ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਸੀਨੀਅਰ ਮੀਤ ਪ੍ਰਧਾਨ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਨੇ ਦੱਸਿਆ ਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਟੋਕੀਓ ਓਲੰਪਿਕ ਵਿੱਚ ਭਾਰਤੀ ਦਲ ਦੀ ਅਗਵਾਈ ਕਰਨ ਲਈ ਝੰਡਾਬਰਦਰਾਰ ਚੁਣਿਆ ਗਿਆ ਹੈ। ਇਹ ਸਾਰੇ ਪੰਜਾਬੀਆਂ ਅਤੇ ਹਾਕੀ ਪ੍ਰੇਮੀਆਂ ਲਈ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ 1996 ਐਟਲਾਂਟਾ ਓਲੰਪਿਕ ਵਿੱਚ ਉਸ ਸਮੇਂ ਦੇ ਭਾਰਤੀ ਹਾਕੀ ਕਪਤਾਨ ਪਰਗਟ ਸਿੰਘ ਨੇ ਭਾਰਤੀ ਓਲੰਪਿਕ ਦਲ ਦੀ ਅਗਵਾਈ ਕੀਤੀ ਸੀ। ਉਨ੍ਹਾਂ ਕਿਹਾ ਕਿ ਸਾਰੇ ਖੇਡ ਪ੍ਰੇਮੀਆਂ ਨੂੰ ਆਸ ਹੈ ਕਿ ਭਾਰਤੀ ਹਾਕੀ ਟੀਮ 1980 ਤੋਂ ਬਾਅਦ ਇਕ ਵਾਰ ਫਿਰ ਇਨ੍ਹਾਂ ਓਲੰਪਿਕ ਖੇਡਾਂ ਵਿੱਚ ਤਗਮਾ ਹਾਸਲ ਕਰਕੇ ਪਰਤੇਗੀ।

RELATED ARTICLES
POPULAR POSTS