ਦਿਲਪ੍ਰੀਤ ਬਾਬਾ ਨੂੰ ਪੁਲਿਸ ਹਿਰਾਸਤ ‘ਚੋਂ ਭਜਾਉਣ ਵਾਲਾ ਸੀ ਮਨਕੀਰਤ ਉਰਫ ਮਨੀ
ਪਟਿਆਲਾ/ਬਿਊਰੋ ਨਿਊਜ਼
ਪਟਿਆਲਾ ਪੁਲਿਸ ਨੇ ਦੋ ਖਤਰਨਾਕ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਦੇ ਨਾਮ ਮਨਕੀਰਤ ਸਿੰਘ ਉਰਫ ਮਨੀ ਅਤੇ ਦਲਜੀਤ ਸਿੰਘ ਉਰਫ ਦੱਲੀ ਦੱਸਿਆ ਜਾ ਰਿਹਾ ਹੈ। ਮੁਲਜ਼ਮਾਂ ਕੋਲੋਂ ਇੱਕ ਕਾਰ ਤੇ ਅਸਲਾ ਵੀ ਬਰਾਮਦ ਹੋਇਆ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਕੀਰਤ ਉਹੀ ਨੌਜਵਾਨ ਹੈ, ਜਿਸ ਨੇ 2016 ਵਿਚ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਨੂੰ ਪੁਲਿਸ ਹਿਰਾਸਤ ਵਿਚੋਂ ਭਜਾਉਣ ਲਈ ਮੱਦਦ ਕੀਤੀ ਸੀ। ਇਸ ਵਾਰਦਾਤ ਤੋਂ ਬਾਅਦ ਉਹ ਦੋ ਸਾਲ ਲਈ ਦੁਬਈ ਅਤੇ ਮਲੇਸ਼ੀਆ ਚਲਾ ਗਿਆ ਸੀ। ਗੈਂਗਸਟਰ ਮਨੀ ‘ਤੇ ਵੱਖ-ਵੱਖ ਥਾਣਿਆਂ ਵਿਚ ਪੰਜ ਅਪਰਾਧਕ ਮਾਮਲੇ ਦਰਜ ਹਨ, ਜਦਕਿ ਗੈਂਗਸਟਰ ਦਲਜੀਤ 11 ਮਾਮਲਿਆਂ ਵਿਚ ਪੁਲਿਸ ਨੂੂੰ ਲੋੜੀਂਦਾ ਸੀ। ਪੁਲਿਸ ਇਨ੍ਹਾਂ ਦੋਵਾਂ ਗੈਂਗਸਟਰਾਂ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ।
Check Also
ਕਰਨਲ ਬਾਠ ਕੁੱਟਮਾਰ ਮਾਮਲੇ ’ਚ ਐਸਆਈਟੀ ਦਾ ਗਠਨ
ਆਈਪੀਐਸ ਅਧਿਕਾਰੀ ਮਨਜੀਤ ਸ਼ਿਓਰਾਨ ਨੂੰ ਜਾਂਚ ਟੀਮ ਦਾ ਬਣਾਇਆ ਮੁਖੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ …