22 C
Toronto
Saturday, August 22, 2026
spot_img
Homeਪੰਜਾਬਪ੍ਰਗਟ ਸਿੰਘ ਨੇ ਵੀ ਸਿੱਧੂ ਨੂੰ ਅਹੁਦਾ ਸੰਭਾਲਣ ਦੀ ਦਿੱਤੀ ਸਲਾਹ

ਪ੍ਰਗਟ ਸਿੰਘ ਨੇ ਵੀ ਸਿੱਧੂ ਨੂੰ ਅਹੁਦਾ ਸੰਭਾਲਣ ਦੀ ਦਿੱਤੀ ਸਲਾਹ

ਪ੍ਰਗਟ ਸਿੰਘ ਨੇ ਵੀ ਸਿੱਧੂ ਨੂੰ ਅਹੁਦਾ ਸੰਭਾਲਣ ਦੀ ਦਿੱਤੀ ਸਲਾਹਸਿੱਧੂ ਮਾਤਾ ਵੈਸ਼ਨੋ ਦੇਵੀ ਦੀ ਭਗਤੀ ‘ਚ ਮਸਤ
ਚੰਡੀਗੜ੍ਹ/ਬਿਊਰੋ ਨਿਊਜ਼
ਨਵਜੋਤ ਸਿੱਧੂ ਦੇ ਬਹੁਤ ਹੀ ਕਰੀਬੀ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਮਹਿਕਮੇ ਦਾ ਚਾਰਜ ਸੰਭਾਲ ਲੈਣ। ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਮਹਿਕਮਿਆਂ ਦੀ ਵੰਡ ਦਾ ਫੈਸਲਾ ਮੁੱਖ ਮੰਤਰੀ ਦਾ ਹੁੰਦਾ ਹੈ ਤੇ ਸਿੱਧੂ ਨੂੰ ਕਿਸੇ ਵੀ ਤਰ੍ਹਾਂ ਦੀ ਨਰਾਜ਼ਗੀ ਛੱਡ ਵਿਭਾਗ ਦਾ ਚਾਰਜ ਲੈ ਲੈਣਾ ਚਾਹੀਦਾ ਹੈ।ઠਧਿਆਨ ਰਹੇ ਕਿ ਲੰਘੇ ਕੱਲ੍ਹ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵੀ ਸਿੱਧੂ ਨੂੰ ਅਹੁਦਾ ਸੰਭਾਲਣ ਦੀ ਅਪੀਲ ਕੀਤੀ ਸੀ।
ਨਵਜੋਤ ਸਿੱਧੂ ਅੱਜ ਕੱਲ੍ਹ ਮਾਤਾ ਵੈਸ਼ਨੋ ਦੇਵੀ ਦੇ ਭਵਨ ਵਿਚ ਪਿਛਲੇ ਇਕ ਹਫਤੇ ਤੋਂ ਤਪੱਸਿਆ ਕਰ ਰਹੇ ਹਨ। ਉਹ ਸਵੇਰੇ ਅਤੇ ਸ਼ਾਮ ਨੂੰ ਮਾਤਾ ਦੀ ਆਰਤੀ ਵਿਚ ਸ਼ਾਮਲ ਹੁੰਦੇ ਹਨ। ਭਗਤੀ ਵਿਚ ਮਸਤ ਸਿੱਧੂ ਨਾ ਹੀ ਕਿਸੇ ਨੂੰ ਮਿਲਦੇ ਹਨ ਅਤੇ ਨਾ ਹੀ ਕਿਸੇ ਨਾਲ ਮੁਲਾਕਾਤ ਕਰਦੇ ਹਨ।

RELATED ARTICLES
POPULAR POSTS