ਜਲਾਲਾਬਾਦ ਤੋਂ ਅਕਾਲੀ ਉਮੀਦਵਾਰ ਰਾਜ ਸਿੰਘ ਡਿੱਬੀਪੁਰਾ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ
ਜਲਾਲਾਬਾਦ/ਬਿਊਰੋ ਨਿਊਜ਼
ਪੰਜਾਬ ਵਿਚ ਵਿਧਾਨ ਸਭਾ ਦੀਆਂ 4 ਸੀਟਾਂ ਲਈ ਪਈਆਂ ਵੋਟਾਂ ਦੌਰਾਨ ਕਈ ਥਾਈਂ ਝੜਪਾਂ ਹੋਣ ਦੀ ਵੀ ਖਬਰ ਮਿਲੀ ਹੈ। ਇਸ ਦੇ ਚੱਲਦਿਆਂ ਜਲਾਲਾਬਾਦ ਵਿਖੇ ਚੱਲ ਰਹੀ ਵਿਧਾਨ ਸਭਾ ਚੋਣ ਦੇ 30 ਨੰਬਰ ਬੂਥ ਵਿਖੇ ਅਕਾਲੀ ਅਤੇ ਕਾਂਗਰਸੀਆਂ ਦਾ ਆਪਸ ਵਿਚ ਟਕਰਾਅ ਹੋ ਗਿਆ । ਇਸ ਦੌਰਾਨ ਝਗੜੇ ਨੂੰ ਵਧਦਾ ਦੇਖ ਪੁਲਿਸ ਵੱਲੋਂ ਅਕਾਲੀ ਉਮੀਦਵਾਰ ਡਾ.ਰਾਜ ਸਿੰਘ ਡਿੱਬੀਪੁਰਾ ਨੂੰ ਹਿਰਾਸਤ ‘ਚ ਲਿਆ ਗਿਆ ਹੈ ।
ਉਧਰ ਜਲਾਲਾਬਾਦ ਵਿਚ ਹੀ ਕਾਂਗਰਸੀ ਉਮੀਦਵਾਰ ਰਮਿੰਦਰ ਆਂਵਲਾ ਵਲੋਂ ਕੀਤੀ ਧੱਕੇਸ਼ਾਹੀ ਵੀ ਸਾਹਮਣੇ ਆਈ, ਉਨ੍ਹਾਂ ਅਕਾਲੀ ਦਲ ਦੇ ਬੂਥਾਂ ‘ਤੇ ਹਮਲਾ ਕਰਕੇ ਬੂਥਾਂ ਦੀ ਭੰਨ ਤੋੜ ਕੀਤੀ ਅਤੇ ਟੈਂਟ ਵੀ ਪਾੜ ਦਿੱਤੇ। ਇਸੇ ਤਰ੍ਹਾਂ ਹੋਰ ਵੀ ਕਈ ਬੂਥਾਂ ‘ਤੇ ਰੌਲੇ ਰੱਪੇ ਦੌਰਾਨ ਜ਼ਿਮਨੀ ਚੋਣਾਂ ਦਾ ਕੰਮ ਨੇਪਰੇ ਚੜ੍ਹ ਗਿਆ। ਹਲਕਾ ਦਾਖਾ ਦੇ ਪਿੰਡ ਜਾਂਗਪੁਰ ਵਿਚ ਗੋਲੀ ਚੱਲਣ ਨਾਲ ਅਕਾਲੀ ਵਰਕਰ ਦੇ ਜ਼ਖ਼ਮੀ ਹੋਣ ਦੀ ਖਬਰ ਹੈ।
Check Also
ਫਿਲਮ ‘ਜਾਟ’ ਨੂੰ ਲੈ ਕੇ ਅਦਾਕਾਰ ਸੰਨੀ ਦਿਓਲ ਤੇ ਰਣਦੀਪ ਹੁੱਡਾ ਵਿਰੁੱਧ ਮਾਮਲਾ ਦਰਜ
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗਣ ਲੱਗੇ ਆਰੋਪ ਜਲੰਧਰ/ਬਿਊਰੋ ਨਿਊਜ਼ ਜਲੰਧਰ ਦੇ ਸਦਰ ਪੁਲਿਸ …