ਨਤੀਜੇ ਆਉਣਗੇ 24 ਅਕਤੂਬਰ ਨੂੰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਜਲਾਲਾਬਾਦ, ਫਗਵਾੜਾ, ਦਾਖਾ ਅਤੇ ਮੁਕੇਰੀਆਂ ਵਿਚ ਜ਼ਿਮਨੀ ਚੋਣ ਦੇ ਚੱਲਦਿਆਂ ਅੱਜ ਵੋਟਾਂ ਪਈਆਂ। ਇਨ੍ਹਾਂ ਵੋਟਾਂ ਦੇ ਨਤੀਜੇ ਆਉਂਦੀ 24 ਅਕਤੂਬਰ ਦਿਨ ਵੀਰਵਾਰ ਨੂੰ ਆ ਜਾਣਗੇ ਅਤੇ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀਭਾਜਪਾ ਗਠਜੋੜ ਵਿਚਕਾਰ ਹੀ ਦੇਖਿਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਸਭ ਤੋਂ ਵੱਧ ਪੋਲਿੰਗ ਜਲਾਲਾਬਾਦ ਵਿਚ 70 ਫੀਸਦੀ ਤੋਂ ਜ਼ਿਆਦਾ ਹੋਈ ਹੈ। ਫਗਵਾੜਾ, ਦਾਖਾ ਅਤੇ ਮੁਕੇਰੀਆਂ ਵਿਚ ਪੋਲਿੰਗ 60 ਤੋਂ 65 ਫੀਸਦੀ ਦੇ ਵਿਚਕਾਰ ਹੀ ਰਹੀ ਹੈ। ਧਿਆਨ ਰਹੇ ਕਿ 4 ਹਲਕਿਆਂ ‘ਤੇ ਜ਼ਿਮਨੀ ਚੋਣਾਂ ਲਈ ਆਮ ਚੋਣਾਂ ਵਾਂਗ ਹੀ ਵੱਡੀ ਪੱਧਰ ‘ਤੇ ਚੋਣ ਪ੍ਰਚਾਰ ਹੋਇਆ ਅਤੇ ਸਿਆਸੀ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਨੂੰ ਵੱਡੇਵੱਡੇ ਰੋਡ ਸ਼ੋਅ ਵੀ ਕੱਢਣੇ ਪਏ ਹਨ। ਹੁਣ ਦੇਖਦੇ ਹਾਂ ਕਿ ਆਉਂਦੀ 24 ਅਕਤੂਬਰ ਨੂੰ ਕਿਸਕਿਸ ਉਮੀਦਵਾਰ ਨੂੰ ਜਿੱਤ ਨਸੀਬ ਹੁੰਦੀ ਹੈ।
Check Also
ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੱਸਿਆ ਹਰ ਪੱਖੋਂ ਫੇਲ੍ਹ
ਸ਼੍ਰੋਮਣੀ ਅਕਾਲੀ ਦਲ ਨੂੰ ਦੱਸਿਆ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਲੁਧਿਆਣਾ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ …