-10.4 C
Toronto
Saturday, January 31, 2026
spot_img
Homeਦੁਨੀਆਨਬਾਲਗ ਧੀ ਵੱਲੋਂ ਜਨਮੇ ਬੱਚੇ ਨੂੰ ਪਾਣੀ ਵਿਚ ਡਬੋਕੇ ਮਾਰਨ ਦੀ ਘਟਨਾ...

ਨਬਾਲਗ ਧੀ ਵੱਲੋਂ ਜਨਮੇ ਬੱਚੇ ਨੂੰ ਪਾਣੀ ਵਿਚ ਡਬੋਕੇ ਮਾਰਨ ਦੀ ਘਟਨਾ ਉਪਰੰਤ ਪੰਜਾਬੀ ਭਾਈਚਾਰਾ ਸ਼ਰਮਸਾਰ

ਕੈਲੀਫੋਰਨੀਆ/ ਹੁਸਨ ਲੜੋਆ ਬੰਗਾ : ਇਕ ਪੰਜਾਬੀ ਮਾਂ ਵੱਲੋਂ ਆਪਣੀ ਨਬਾਲਗ 15 ਵਰਿਆਂ ਦੀ ਧੀ ਵੱਲੋਂ ਜਨਮੇ ਬੱਚੇ ਨੂੰ ਪਾਣੀ ਵਿਚ ਡਬੋਕੇ ਮਾਰ ਦੇਣ ਦੀ ਘਟਨਾ ਉਪਰੰਤ ਸਮੁੱਚਾ ਭਾਈਚਾਰਾ ਸ਼ਰਮਸਾਰ ਹੈ। ਹਾਲ ਹੀ ਵਿਚ ਇਸ ਮਾਮਲੇ ઠਸਬੰਧੀ ਦਾਇਰ ਪੁਲਿਸ ਰਿਪੋਰਟ ਅਨੁਸਾਰ ਇਹ ਘਟਨਾ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਵਾਪਰੀ ਸੀ। ਬੇਅੰਤ ਕੌਰ ਢਿਲੋਂ ਨਾਮੀ ਔਰਤ ਨੇ ਆਪਣੀ ਨਬਾਲਗ ਬੇਟੀ ਨੂੰ ਆਪਣੇ ਘਰ ਦੇ ਬਾਥਰੂਮ ਵਿਚ ਪਾਇਆ ਜਿਥੇ ਉਸ ਨੇ ਇਕ ਲੜਕੇ ਨੂੰ ਜਨਮ ਦਿੱਤਾ ਸੀ। ਉਸ ਨੇ ਭਾਈਚਾਰੇ ਵਿਚ ਆਪਣੇ ਪਰਿਵਾਰ ਦੀ ਇਜ਼ਤ ਬਚਾਉਣ ਲਈ ਨਵਜੰਮੇ ਬੱਚੇ ਨੂੰ ਪਾਣੀ ਵਿਚ ਡਬੋਕੇ ਮਾਰ ਦਿੱਤਾ। ਰਿਪੋਰਟ ਅਨੁਸਾਰ ਬੱਚੇ ਨੂੰ ਮਾਰਨ ਉਪਰੰਤ ਬੇਅੰਤ ਕੌਰ ਦੇ ਪਤੀ ਜਗੀਰ ਸਿੰਘ ਨੇ ਮ੍ਰਿਤਕ ਬੱਚੇ ਨੂੰ ਇਕ ਪਲਾਸਟਿਕ ਦੇ ਲਿਫ਼ਾਫੇ ਵਿਚ ਪਾ ਕੇ ਆਪਣੇ ਭਤੀਜੇ ਬਖਸ਼ਿੰਦਰਪਾਲ ਸਿੰਘ ਨੂੰ ਦੇ ਦਿੱਤਾ ਜਿਸ ਨੇ ਮਕਾਨ ਦੇ ਪਿਛਲੇ ਪਾਸੇ ਇਸ ਨੂੰ ਜਮੀਨ ਵਿਚ ਦਫ਼ਨਾ ਦਿੱਤਾ। ਪੁਲਿਸ ਰਿਪਰੋਟ ਵਿਚ ਇਸ ਘਟਨਾ ਸਬੰਧੀ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ ਜਦ ਕਿ ਭਾਈਚਾਰੇ ਵਿਚ ਇਸ ਘਟਨਾ ਨੂੰ ਲੈ ਕੇ ਚਰਚਾ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਸਿੱਖ ਭਾਈਚਾਰੇ ਦੇ ਆਗੂ ਮਨਦੀਪ ਚਾਹਲ ਨੇ ਕਿਹਾ ਹੈ ਕਿ ਇਹ ਬਹੁਤ ਸ਼ਰਮਨਾਕ ਘਟਨਾ ਹੈ। ਉਸ ਨੇ ਕਿਹਾ ਹੈ ਕਿ ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ ਕਿ ਪਰਿਵਾਰਕ ਇਜ਼ਤ ਖਾਤਿਰ ਕੋਈ ਕਿਸ ਤਰਾਂ ਬੱਚੇ ਦੀ ਹੱਤਿਆ ਕਰ ઠਸਕਦਾ ਹੈ। ਮੇਰਾ ਵਿਚਾਰ ਹੈ ਕਿ ਅਜਿਹੇ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ। ਇਸ ਮਾਮਲੇ ਵਿਚ ਬਹੁਤ ਸਾਰੇ ਅਣਸੁਲਝੇ ਸਵਾਲਾਂ ਦਾ ਜਵਾਬ ਅਜੇ ਮਿਲਣਾ ਬਾਕੀ ਹੈ। ਮੁਕੰਮਲ ਜਾਂਚ ਉਪਰੰਤ ਹੀ ਘਟਨਾ ਸਬੰਧੀ ਸਹੀ ਤੱਥਾਂ ਬਾਰੇ ਜਾਣਕਾਰੀ ਮਿਲ ਸਕੇਗੀ।ઠ

RELATED ARTICLES
POPULAR POSTS