-5 C
Toronto
Wednesday, December 3, 2025
spot_img
Homeਦੁਨੀਆਨਿਊਯਾਰਕ 'ਚ ਪੰਜਾਬੀ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ

ਨਿਊਯਾਰਕ ‘ਚ ਪੰਜਾਬੀ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ

ਸੜਕ ਦਾ ਨਾਮ ‘ਪੰਜਾਬ ਅਵੈਨਿਊ’ ਰੱਖਿਆ
ਨਿਊਯਾਰਕ/ਬਿਊਰੋ ਨਿਊਜ਼
ਅਮਰੀਕਾ ਦੇ ਨਿਊਯਾਰਕ ਵਿਚ ਪੰਜਾਬੀ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ ਹੈ। ਇਸ ਦੇ ਚੱਲਦਿਆਂ ਨਿਊਯਾਰਕ ਵਿਚ ਇਕ ਸੜਕ ਦਾ ਨਾਮ ‘ਪੰਜਾਬ ਅਵੈਨਿਊ’ ਰੱਖਿਆ ਗਿਆ ਹੈ। ਇੱਥੇ ਵੱਡੀ ਗਿਣਤੀ ਵਿਚ ਵਸਦੇ ਪੰਜਾਬੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਨ ਲਈ ਅਜਿਹਾ ਕੀਤਾ ਗਿਆ ਹੈ।ઠਇਸ ਦੇ ਚੱਲਦਿਆਂ 101 ਅਵੈਨਿਊ ਵਿਚ 111 ਸਟ੍ਰੀਟ ਤੋਂ 123 ਸਟ੍ਰੀਟ ਦਾ ਨਾਮ ‘ਪੰਜਾਬ ਅਵੈਨਿਊ’ ਰੱਖਿਆ ਗਿਆ ਹੈ। ਇਸਦਾ ਉਦਘਾਟਨ ਨਿਊਯਾਰਕ ਸਿਟੀ ਕੌਂਸਲ ਦੇ ਕੌਸਲਰ ਐਡਰਿਨ ਐਡਮਜ਼ ਨੇ ਕੀਤਾ। ਜ਼ਿਕਰਯੋਗ ਹੈ ਕਿ ਐਡਮਜ਼ ਨੇ ਹੀ ਇਸ ਸਬੰਧੀ ਮਤਾ ਕੌਂਸਲ ਵਿਚ ਪੇਸ਼ ਕੀਤਾ ਸੀ।ઠਇਸ ਇਲਾਕੇ ਵਿਚ ਵੱਡੀ ਗਿਣਤੀ ਵਿਚ ਦੁਕਾਨਾਂ ਤੇ ਵਪਾਰਕ ਅਦਾਰੇ ਪੰਜਾਬੀ ਭਾਈਚਾਰਾ ਹੀ ਚਲਾਉਂਦਾ ਹੈ। ਉਦਘਾਟਨ ਮੌਕੇ ਵੱਡੀ ਗਿਣਤੀ ਵਿਚ ਪੰਜਾਬੀਆਂ ਤੋਂ ਇਲਾਵਾ ਸਿਟੀ ਕੌਂਸਲ ਦੇ ਮੈਂਬਰ ਤੇ ਹੋਰ ਪ੍ਰਤੀਨਿਧ ਹਾਜ਼ਰ ਸਨ।

RELATED ARTICLES
POPULAR POSTS