ਵਾਸ਼ਿੰਗਟਨ ‘ਚ ਭਾਰਤੀ ਸਫਾਰਤਖਾਨੇ ਨੇ ਕੀਤਾ ਸਪੱਸ਼ਟ
ਵਾਸ਼ਿੰਗਟਨ/ਬਿਊਰੋ ਨਿਊਜ਼
ਭਾਰਤ ਦੇ ਵਿਦੇਸ਼ੀ ਨਾਗਰਿਕ (ਓ.ਸੀ.ਆਈ.) ਦਾ ਕਾਰਡ ਰੱਖਣ ਵਾਲੇ ਭਾਰਤੀ ਮੂਲ ਜਾਂ ਭਾਰਤੀ ਭਾਈਚਾਰੇ ਦੇ ਵਿਅਕਤੀਆਂ ਨੂੰ ਹੁਣ ਭਾਰਤ ਜਾਣ ਲਈ ਆਪਣੇ ਪੁਰਾਣੇ ਪਾਸਪੋਰਟ ਨਾਲ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੈ। ਇਸ ਸਬੰਧ ਵਿੱਚ ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਦਾ ਹਵਾਲਾ ਦਿੰਦੇ ਹੋਏ ਅਮਰੀਕਾ ਦੇ ਵਾਸ਼ਿੰਗਟਨ ‘ਚ ਭਾਰਤੀ ਸਫ਼ਾਰਤਖਾਨੇ ਨੇ ਕਿਹਾ ਕਿ ਪੁਰਾਣੇ ਓਸੀਆਈ ਕਾਰਡ ਦੇ ਪੁਰਾਣੇ ਪਾਸਪੋਰਟ ਨਾਲ ਰੱਖਣ ਦੀ ਲਾਜ਼ਮੀ ਸ਼ਰਤ ਖ਼ਤਮ ਕਰ ਦਿੱਤੀ ਗਈ ਹੈ। ਇਸ ਫ਼ੈਸਲੇ ਨਾਲ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਦੀ ਵੱਡੀ ਚਿੰਤਾ ਦੂਰ ਹੋ ਗਈ ਹੈ।
Check Also
ਐਲਨ ਮਸਕ ਨੇ ਛੱਡਿਆ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਾਥ
ਪ੍ਰਸ਼ਾਸਨਿਕ ਸਲਾਹਕਾਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਵਾਸ਼ਿੰਗਟਨ/ਬਿਊਰੋ ਨਿਊਜ਼ : ਟੈਸਲਾ ਕਾਰ ਕੰਪਨੀ ਦੇ ਮਾਲਕ …