Breaking News
Home / ਦੁਨੀਆ / ਅਮਰੀਕਾ ‘ਚ ਪੰਜਾਬੀ ਗ੍ਰਿਫ਼ਤਾਰ, ਵਾਪਸ ਭੇਜਣ ਦੀ ਤਿਆਰੀ

ਅਮਰੀਕਾ ‘ਚ ਪੰਜਾਬੀ ਗ੍ਰਿਫ਼ਤਾਰ, ਵਾਪਸ ਭੇਜਣ ਦੀ ਤਿਆਰੀ

ਨਿਊਯਾਰਕ : ਪੰਜਾਬ ਦੇ ਗੁਰਮੁੱਖ ਸਿੰਘ ਨੂੰ ਅਮਰੀਕਾ ਨੇ ਸ਼ਰਣ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਗੁਰਮੁੱਖ ਸਿੰਘ ਦੇ ਕਾਨੂੰਨੀ ਲੜਾਈ ਹਾਰਨ ਤੋਂ ਬਾਅਦ ਹੁਣ ਉਸ ਨੂੰ ਭਾਰਤ ਭੇਜਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਗੁਰਮੁੱਖ ਸਿੰਘ ਦੀ ਉਮਰ 46 ਸਾਲ ਹੈ। ਉਹ ਮੈਕਸੀਕੋ ਹੁੰਦੇ ਹੋਏ 1998 ਵਿਚ ਬਿਨਾ ਕਿਸੇ ਦਸਤਾਵੇਜ਼ ਦੇ ਅਮਰੀਕਾ ਗਿਆ ਸੀ। ਉਸ ਨੇ ਅਮਰੀਕਾ ਵਿਚ ਸ਼ਾਦੀ ਕੀਤੀ। ਉਸ ਦੀਆਂ ਦੋ ਬੇਟੀਆਂ ਹਨ ਅਤੇ ਦੋਵੇਂ ਅਮਰੀਕੀ ਨਾਗਰਿਕ ਹਨ। ਗਾਰਡਨ ਗ੍ਰੋਵ ਇਲਾਕੇ ਦਾ ਨਿਵਾਸੀ ਗੁਰਮੁੱਖ ਸਿੰਘ ਟੈਕਸੀ ਡਰਾਈਵਰ ਹੈ। ਉਸ ਦੇ ਗੁਆਂਢੀ ਅਤੇ ਹੋਰ ਜਾਣਨ ਵਾਲਿਆਂ ਦਾ ਕਹਿਣਾ ਹੈ ਕਿ ਉਹ ਚੰਗਾ ਇਨਸਾਨ ਹੈ ਅਤੇ ਉਸ ਨੂੰ ਅਮਰੀਕਾ ‘ਚੋਂ ਵਾਪਸ ਨਹੀਂ ਭੇਜਣਾ ਚਾਹੀਦਾ। ਅਧਿਕਾਰਤ ਦਸਤਾਵੇਜ਼ ਨਾ ਹੋਣ ‘ਤੇ ਉਸ ਨੂੰ 2013 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਗੁਰਮੁੱਖ ਸਿੰਘ ਦਾ ਕਹਿਣਾ ਹੈ ਕਿ ਉਸ ਨੇ 1999 ਵਿਚ ਅਮਰੀਕਾ ‘ਚ ਸ਼ਰਣ ਲੈਣ ਲਈ ਅਪਲਾਈ ਕੀਤਾ ਸੀ। ਉਦੋਂ ਵਕੀਲ ਨੇ ਪੂਰੀਆਂ ਗੱਲਾਂ ਨਹੀਂ ਦੱਸੀਆਂ, ਜਿਸ ਕਾਰਨ ਬਿਨਾ ਕੋਈ ਦਸਤਾਵੇਜ਼ ਲਏ ਉਹ ਇਮੀਗਰੇਸ਼ਨ ਕੋਰਟ ਪਹੁੰਚ ਗਿਆ ਸੀ। ਜੱਜ ਨੇ ਉਸੇ ਸਮੇਂ ਉਸ ਨੂੰ ਦੇਸ਼ ਵਿਚੋਂ ਕੱਢਣ ਦਾ ਹੁਕਮ ਦਿੱਤਾ ਸੀ। ਉਸਦੀ ਪਤਨੀ ਬਲਵਿੰਦਰ ਕੌਰ 2010 ਵਿਚ ਅਮਰੀਕੀ ਨਾਗਰਿਕ ਬਣ ਚੁੱਕੀ ਹੈ।

Check Also

ਈਰਾਨ ਨੂੰ ਹਮਲੇ ਦਾ ਜਵਾਬ ਦੇਵੇਗਾ ਇਜ਼ਰਾਈਲ

ਇਜ਼ਰਾਈਲੀ ਵਾਰ ਕੈਬਨਿਟ ਦੀ ਮੀਟਿੰਗ ’ਚ ਹੋਇਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਇਜ਼ਰਾਈਲ ’ਤੇ ਈਰਾਨ ਦੇ …