ਕਿਹਾ, ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੀ ਰਹਾਂਗੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਅਤੇ ਵਕੀਲ ਤੇ ਲੇਖਿਕਾ ਮੀਨਾ ਹੈਰਿਸ ਨੇ ਕਿਹਾ ਹੈ ਕਿ ਉਹ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਲਈ ਕੀਤੀ ਗਈ ਉਸ ਦੀ ਆਲੋਚਨਾ ਦੀ ਪ੍ਰਵਾਹ ਨਹੀਂ ਕਰਦੀ। ਇਸਦੇ ਨਾਲ ਹੀ ਮੀਨਾ ਨੇ ਕਿਹਾ ਕਿ ਉਹ ਸੰਘਰਸ਼ ਦੀ ਹਮਾਇਤ ਕਰਦੀ ਰਹੇਗੀ। ਉਸ ਨੇ ਰੋਸ ਮੁਜ਼ਾਹਰਿਆਂ ਦੇ ਹੱਕ ਵਿਚ ਕਈ ਟਵੀਟ ਸ਼ੇਅਰ ਕੀਤੇ। ਇਕ ਟਵੀਟ ਵਿਚ ਮੀਨਾ ਨੇ ਕਿਹਾ ‘ਇਹ ਸਿਰਫ਼ ਖੇਤੀਬਾੜੀ ਨੀਤੀ ਬਾਰੇ ਨਹੀਂ ਹੈ। ਇਹ ਆਵਾਜ਼ ਬੁਲੰਦ ਕਰਨ ਵਾਲੀ ਇਕ ਧਾਰਮਿਕ ਘੱਟਗਿਣਤੀ ‘ਤੇ ਜ਼ੁਲਮ ਕਰਨ ਬਾਰੇ ਹੈ। ਇਹ ਪੁਲਿਸ ਹਿੰਸਾ, ਦਹਿਸ਼ਤਗਰਦ ਰਾਸ਼ਟਰਵਾਦ ਅਤੇ ਕਿਰਤ ਅਧਿਕਾਰਾਂ ‘ਤੇ ਹਮਲੇ ਨਾਲ ਜੁੜਿਆ ਹੋਇਆ ਹੈ। ਇਹ ਕੌਮਾਂਤਰੀ ਤਾਨਾਸ਼ਾਹੀ ਹੈ। ਆਪਣੇ ਮਸਲਿਆਂ ਤੋਂ ਮੈਨੂੰ ਬਾਹਰ ਰਹਿਣ ਬਾਰੇ ਨਾ ਦੱਸੋ। ਇਹ ਸਾਰੇ ਸਾਡੇ ਹੀ ਮੁੱਦੇ ਹਨ।’ ਆਸਕਰ ਤੇ ਬਾਫਟਾ ਸਨਮਾਨ ਜੇਤੂ ਉੱਘੀ ਹੌਲੀਵੁੱਡ ਅਦਾਕਾਰਾ ਸੂਜ਼ਨ ਸੈਰੰਡਨ ਨੇ ਵੀ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਕੀਤੀ ਹੈ। ਉਸ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਨਾਲ ਖੜ੍ਹੀ ਹੈ।
Check Also
ਟਰੰਪ ਨੇ ਹਾਵਰਡ ਯੂਨੀਵਰਸਿਟੀ ਦੀ 18 ਹਜ਼ਾਰ ਕਰੋੜ ਦੀ ਫੰਡਿੰਗ ਰੋਕੀ
ਹਾਵਰਡ ਨੇ ਇਸ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …